ਭਾਰਤੀ ਪੰਜਾਬ ਅੰਦਰ ਪੰਜਾਬੀ ਭਾਸ਼ਾ : ਪੰਜਾਬੀ ਸ਼ਨਾਖਤ ਦਾ ਮਸਲਾ
ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਉਪਰ ਜਦੋਂ ਵੀ ਹਮਲਾ ਹੁੰਦਾ ਹੈ ਤਾਂ ਮੁੱਖ ਤੌਰ ਤੇ ਪੰਜਾਬ ਦੇ ਤਿੰਨ ਵਰਗ ਹੀ ਅੱਗੇ ਆਉਂਦੇ ਹਨ। ਧਰਮਾਂ ਵਿਚੋਂ ਸਿੱਖ ਧਰਮ ਦੇ ਅਨੁਆਈ ਪੰਜਾਬੀ ਭਾਸ਼ਾ ਦੇ ਹੱਕ ਵਿਚ ਨਾਅਰਾ ਮਾਰਦੇ ਹਨ। ਕਲਾਕਾਰਾਂ ਅਤੇ ਬੁੱਧੀਜੀਵੀਆਂ ਵਿਚੋਂ ਪੰਜਾਬੀ ਲੇਖਕ ਅਤੇ ਅਧਿਆਪਕ ਆਵਾਜ ਉਠਾਉਂਦੇ ਹਨ ਅਤੇ ਇਸ ਤੋਂ ਇਲਾਵਾ ਪੰਜਾਬੀ ਅਖ਼ਬਾਰਾਂ ਦੇ ਮਾਲਕ ਸੰਪਾਦਕ ਅਤੇ ਪਾਠਕ ਇਸ ਸਬੰਧੀ ਫਿਕਰਮੰਦੀ ਜਾਹਰ ਕਰਦੇ ਹਨ।ਇਨ੍ਹਾਂ ਵਰਗਾਂ ਦੀ ਆਵਾਜ ਨੂੰ ਆਮ ਕਰਕੇ ਸਰਬਸਾਂਝੇ ਪੰਜਾਬੀ ਹਿਤ ਦੀ ਥਾਵੇਂ ਸਵੈਹਿਤ ਦੀ ਆਵਾਜ ਕਹਿ ਕੇ ਦਬਾਉਣ ਦਾ ਯਤਨ ਕੀਤਾ ਜਾਂਦਾ ਹੈ। ਆਮ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਧਾਰਮਿਕ ਗ੍ਰੰਥ ਪੰਜਾਬੀ ਭਾਸ਼ਾ ਵਿਚ ਹੋਣ ਕਰਕੇ ਇਸ ਸਬੰਧੀ ਰੌਲਾ ਪਾਉਂਦੇ ਹਨ। ਪੰਜਾਬੀ ਲੇਖਕਾਂ ਅਤੇ ਅਧਿਆਪਕਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਲੇਖਕਾਂ ਨੂੰ ਆਪਣੀਆਂ ਪੁਸਤਕਾਂ ਵਿਕਣ ਦਾ ਫਿਕਰ ਹੁੰਦਾ ਹੈ ਅਤੇ ਅਧਿਆਪਕਾਂ ਨੂੰ ਆਪਣੇ ਰੋਜ਼ਗਾਰ ਖੁੱਸਣ ਦਾ ਖਦਸ਼ਾ ਹੁੰਦਾ ਹੈ। ਅਸਲ ਵਿਚ ਇਹ ਕੇਵਲ ਪੰਜਾਬੀ ਭਾਸ਼ਾ ਵਿਰੋਧੀਆਂ ਵੱਲੋਂ ਹੀ ਨਹੀਂ ਸਗੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲੋ ਨਾਲ ਆਮ ਲੋਕਾਂ ਦੇ ਵਿਰੋਧੀਆਂ ਵੱਲੋਂ ਪਰਚਾਰਿਆ ਜਾਂਦਾ ਝੂਠ ਹੈ।
ਸਭ ਤੋਂ ਪਹਿਲੀ ਗੱਲ ਇਹ ਕਿ ਪੰਜਾਬੀ ਕੇਵਲ ਸਿੱਖਾਂ ਦੀ ਭਾਸ਼ਾ ਨਹੀਂ ਹੈ। ਪੰਜਾਬ ਦੇ ਕੁੱਲ ਪੰਜਾਬੀ ਬੋਲਣ ਵਾਲੇ ਹਿੰਦੂਆਂ ਅਤੇ ਸਿੱਖਾਂ ਤੋਂ ਵੱਧ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਵਿਚ ਰਹਿੰਦੇ ਮੁਸਲਮਾਨ ਹਨ। ਇਸੇ ਆਧਾਰ ਉਪਰ ਹੀ ਪੰਜਾਬੀ ਸੰਸਾਰ ਦੀ ਬਾਹਰਵੀਂ ਜ਼ੁਬਾਨ ਹੈ। ਭਾਰਤ ਵਿਚ ਵੀ ਕੁੱਲ ਪੰਜਾਬੀ ਭਾਸ਼ੀ ਹਿੰਦੂਆਂ ਦੀ ਗਿਣਤੀ ਸਿੱਖਾਂ ਦੀ ਗਿਣਤੀ ਤੋਂ ਵਧ ਹੈ। ਆਬਾਦੀ ਕ੍ਰ੍ਰਮ ਅਨੁਸਾਰ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਵਿਚ ਸਿੱਖਾਂ ਦੀ ਵਾਰੀ ਮੁਸਲਮਾਨਾਂ ਅਤੇ ਹਿੰਦੂਆਂ ਤੋਂ ਬਾਅਦ ਆਉਂਦੀ ਹੈ। ਪਰੰਤੂ ਪਿਛਲੀ ਡੇਢ ਸਦੀ ਵਿਚ ਅੰਗਰੇਜ਼ ਸਾਮਰਾਜ ਦੇ ਦੌਰ ਦੀਆਂ ਰਾਜਸੀ, ਆਰਥਿਕ ਅਤੇ ਵਿਦਿਅਕ ਨੀਤੀਆਂ ਅਜੋਕੇ ਦੌਰ ਦੀ ਵੋਟ ਸਿਆਸਤ ਨਾਲ ਰਲ ਗਈਆਂ ਤਾਂ ਪੰਜਾਬੀ ਭਾਸ਼ਾ ਨੂੰ ਸਿੱਖਾਂ ਨਾਲ ਜੋੜ ਦਿੱਤਾ ਗਿਆ ਹੈ। ਅੱਜ ਦੇ ਪ੍ਰਸੰਗ ਵਿਚ ਅਸਲ ਸਥਿਤੀ ਇਹ ਹੈ ਕਿ ਜੇ ਕਦੇ ਨਿੱਕੇ ਲਾਲਚਾਂ ਲਈ ਗੁਰੂ ਨਾਨਕ ਦੇਵ ਜੀ ਨੇ ਖੱਤਰੀਆਂ ਦਾ ਧਰਮ ਛੋਡਿਆ ਮਲੇਛ ਭਾਖਿਆ ਗਹੀ‘ ਦਾ ਉਲਾਂਭਾ ਦਿੱਤਾ ਸੀ ਤਾਂ ਸਿੱਖਾਂ ਵਿਚ ਇਕ ਸਾਧਨ ਸੰਪੰਨ ਕੁਲੀਨ ਵਰਗ ਪੈਦਾ ਹੋ ਚੁੱਕਿਆ ਹੈ ਜੋ ਨਿੱਕੇ ਦੁਨਿਆਵੀ ਲਾਲਚਾਂ ਅਧੀਨ ਪੰਜਾਬੀ ਭਾਸ਼ਾ ਤੋਂ ਬੇਮੁੱਖ ਹੋ ਰਿਹਾ ਹੈ। ਮਸਲਾ ਭਾਸ਼ਾ ਨੂੰ ਕਿਸੇ ਧਰਮ ਨਾਲ ਜੋੜਨ ਨਾਲ ਹੱਲ ਨਹੀਂ ਹੋਣਾ ਸਗੋਂ ਇਸ ਨੂੰ ਸਮੂੰਹ ਪੰਜਾਬੀਆਂ ਦਾ ਮਸਲਾ ਸਮਝਣ ਨਾਲ ਹੋਣਾ ਹੈ। ਜਿੱਥੋਂ ਤਕ ਲੇਖਕਾਂ ਦੀ ਪੁਸਤਕ ਵਿਕਣ ਦਾ ਮਸਲਾ ਹੈ, ਇਸ ਸਮੇਂ ਕੋਈ ਵੀ ਲੇਖਕ ਆਪਣੀਆਂ ਲਿਖੀਆਂ ਪੁਸਤਕਾਂ ਦੀ ਕਮਾਈ ਨਾਲ ਰੋਟੀ ਨਹੀਂ ਖਾ ਰਿਹਾ ਸਗੋਂ ਪੱਲਿਓ ਪੈਸੇ ਅਤੇ ਸਮਾਂ ਖਰਚ ਰਿਹਾ ਹੈ। ਇਸੇ ਪ੍ਰਕਾਰ ਪੰਜਾਬੀ ਭਾਸ਼ਾ ਦਾ ਮਸਲਾ ਨਿਰਾ-ਪੁਰਾ ਕੁਝ ਵਿਅਕਤੀਆਂ ਦੇ ਰੁਜ਼ਗਾਰ ਦਾ ਮਸਲਾ ਨਹੀਂ ਹੈ ਸਗੋਂ ਇਸ ਨਾਲ ਸਮੂੰਹ ਪੰਜਾਬੀਆਂ ਦੀ ਹੋਣੀ ਜੁੜੀ ਹੋਈ ਹੈ। ਹਥਲੇ ਲੇਖ ਦਾ ਮੰਤਵ ਇਸੇ ਹੋਣੀ ਵੱਲ ਸੰਕੇਤ ਕਰਨਾ ਅਤੇ ਭਾਸ਼ਾ ਦੇ ਵਡੇਰੇ ਸਰੋਕਾਰਾਂ ਨੂੰ ਸਾਹਮਣੇ ਲਿਆਉਣਾ ਹੈ ਪਰੰਤੂ ਉਹ ਮਸਲਾ ਛੁਹਣ ਤੋਂ ਪਹਿਲਾਂ ਕੁਝ ਪੰਜਾਬੀ ਦੇ ਵਿਰੋਧ ਵਿਚ ਦਿੱਤੀਆਂ ਜਾਂਦੀਆਂ ਦਲੀਲਾਂ ਨੂੰ ਵੀ ਵਾਚ ਲੈਣਾ ਬਣਦਾ ਹੈ।
ਪੰਜਾਬੀ ਭਾਸ਼ਾ ਰੁਜ਼ਗਾਰ ਵਿਚ ਸਹਾਇਤਾ ਨਹੀਂ ਕਰਦੀ - ਇਹ ਆਮ ਦਲੀਲ ਦਿੱਤੀ ਜਾਂਦੀ ਹੈ ਕਿ ਪੰਜਾਬੀ ਭਾਸ਼ਾ ਵਾਲਾ ਬੰਦਾ ਸ਼ੰਭੂ ਬਾਰਡਰ ਨਹੀਂ ਟੱਪ ਸਕਦਾ ਜਦੋਂ ਕਿ ਅੰਗਰੇਜੀ ਪੜ੍ਹੇ ਵਿਅਕਤੀ ਲਈ ਸਾਰੇ ਸੰਸਾਰ ਵਿਚ ਨੌਕਰੀਆਂ ਹਨ। ਅਸਲ ਵਿਚ ਅਜਿਹੀ ਦਲੀਲ ਦੇਣ ਵੇਲੇ ਵਿਅਕਤੀ ਪੰਜਾਬੀ ਭਾਸ਼ਾ ਦੀ ਪੜ੍ਹਾਈ, ਪੰਜਾਬੀ ਸਾਹਿਤ ਦੀ ਪੜ੍ਹਾਈ, ਪੰਜਾਬੀ ਮਾਧਿਅਮ ਵਿਚ ਪੜ੍ਹਾਈ, ਹੋਰ ਗਿਆਨ ਅਨੁਸਾਸ਼ਨਾ ਦੀ ਪੜ੍ਹਾਈ ਨੂੰ ਆਪਣੀ ਅਗਿਆਨਤਾ ਅਤੇ ਚਤੁਰਾਈ ਦੋਨਾ ਕਾਰਨਾਂ ਕਰਕੇ ਰਲਗੱਡ ਕਰ ਰਿਹਾ ਹੁੰਦਾ ਹੈ। ਅਗਿਆਨਤਾ ਜਿਵੇਂ ਕੋਈ ਅਨਪੜ੍ਹ ਪੇਂਡੂ ਸੱਠਵਿਆਂ ਵਿਚ ਵਰਕ ਪਰਮਿਟ ਤੇ ਇੰਗਲੈਂਡ ਚਲਾ ਗਿਆ ਅਤੇ ਵਾਪਸ ਆ ਕੇ ਦਸਦਾ ਹੈ ਕਿ ਅੰਗਰੇਜ਼ਾਂ ਨੇ ਭਾਰਤ ਤੇ ਰਾਜ ਤਾਂ ਕਰਨਾ ਹੀ ਸੀ ਉਥੇ ਤਾਂ ਬੱਚਾ ਬੱਚਾ ਅੰਗਰੇਜ਼ੀ ਬੋਲਦਾ ਹੈ। (ਅਨਪੜ੍ਹ ਅੰਗਰੇਜ਼ ਵੀ ਅੰਗਰੇਜ਼ੀ ਬੋਲਦੇ ਹਨ) ਹੁਣ ਇਹ ਅਗਿਆਨਤਾ ਹੈ ਪਰੰਤੂ ਦਲੀਲਾਂ ਦੇਣ ਵਾਲੇ ਬਹੁਤ ਚਤੁਰਾਈ ਨਾਲ ਗਿਆਨ ਅਨੁਸਾਸ਼ਨਾ ਨੂੰ ਰਲਗੱਡ ਕਰਦੇ ਹਨ।
ਇੰਗਲੈਂਡ, ਅਮਰੀਕਾ, ਕੈਨੇਡਾ ਜਾਂ ਆਸਟਰੇਲੀਆ ਵਿਚ ਜੰਮੇ ਹਰ ਸਖਸ਼ ਨੂੰ ਅੰਗਰੇਜ਼ੀ ਆਉਂਦੀ ਹੈ ਪਰ ਸਾਰੇ ਡਾਕਟਰ, ਇੰਜਨੀਅਰ ਜਾਂ ਵਿਗਿਆਨੀ ਨਹੀਂ ਹੁੰਦੇ। ਇਨ੍ਹਾਂ ਅਨੁਸਾਸ਼ਨਾ ਦੀ ਉਨ੍ਹਾਂ ਨੂੰ ਵੀ ਪੜ੍ਹਾਈ ਕਰਨੀ ਪੈਂਦੀ ਹੈ। ਇਨ੍ਹਾਂ ਚਾਰਾਂ ਦੇਸ਼ਾਂ ਅਤੇ ਕੁਝ ਭਾਰਤ ਵਰਗੇ ਤੀਜੀ ਦੁਨੀਆਂ ਦੇ ਬਸਤੀਆਂ ਰਹੇ ਦੇਸ਼ਾਂ ਤੋਂ ਛੁੱਟ ਬਾਕੀ ਸਾਰੇ ਦੇਸ਼ਾਂ ਵਿਚ ਫਰਾਂਸ, ਜਰਮਨੀ, ਇਟਲੀ, ਰੂਸ, ਜਾਪਾਨ ਵਿਚ ਵਿਗਿਆਨ ਦੀ ਸਾਰੀ ਪੜ੍ਹਾਈ ਆਪਣੀ ਭਾਸ਼ਾ ਵਿਚ ਹੁੰਦੀ ਹੈ। ਚਾਹੀਦਾ ਤਾਂ ਇਹ ਹੈ ਕਿ ਹਰ ਅਨੁਸਾਸ਼ਨ ਨੂੰ ਪੰਜਾਬੀ ਵਿਚ ਪੜ੍ਹਾਇਆ ਜਾਂਦਾ, ਉਲਟਾ ਅਸੀਂ ਹਰ ਅਨੁਸਾਸ਼ਨ ਨੂੰ ਅੰਗਰੇਜ਼ੀ ਵਿਚ ਪੜ੍ਹਾਉਣ ਦੀ ਵਕਾਲਤ ਕਰਨ ਲੱਗ ਪਏ ਹਾਂ। ਇਹ ਦੇਖਣ ਨੂੰ ਸੌਖਾ ਅਤੇ ਸਿੱਧਾ ਰਾਹ ਲਗਦਾ ਹੈ। ਅਸਲ ਵਿਚ ਔਖਾ ਅਤੇ ਗੁੰਝਲਦਾਰ ਹੈ। ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਵਿਚ ਤਾਂ ਕੀ ਸਮੁੱਚੇ ਭਾਰਤ ਵਿਚ ਹੀ ਇਸ ਸਮੇਂ ਬੇਰੁਜ਼ਗਾਰੀ ਦੈਂਤ ਬਣ ਕੇ ਡਰਾ ਰਹੀ ਹੈ। ਅੰਗਰੇਜ਼ੀ ਪੜ੍ਹਿਆਂ ਨੂੰ ਵੀ ਕੋਈ ਰੁਜ਼ਗਾਰ ਨਹੀਂ ਲੱਭ ਰਿਹਾ। ਮਸਲਾ ਰੁਜ਼ਗਾਰ ਮੌਕੇ ਪੈਦਾ ਕਰਨ ਦਾ ਹੈ ਜਿਸ ਨੂੰ ਵਾਧੂ ਭਾਸ਼ਾ ਨਾਲ ਜੋੜਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਦਲੀਲ ਦਿੱਤੀ ਜਾਂਦੀ ਹੈ ਕਿ ਪੱਛਮੀ ਮੁਲਕਾਂ ਵਿਚ ਗ੍ਰੈਜੂਏਟ ਪੱਧਰ ਤੇ ਭਾਸ਼ਾ ਪੜ੍ਹਾਈ ਨਹੀਂ ਜਾਂਦੀ ਜਦੋਂ ਕਿ ਪੰਜਾਬ ਵਿਚ ਗ੍ਰੈਜੂਏਟ ਪੱਧਰ ਉਪਰ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਪੜ੍ਹਾਈ ਜਾਂਦੀ ਹੈ। ਅਸਲ ਵਿਚ ਅਜਿਹੀਆਂ ਦਲੀਲਾਂ ਕੇਵਲ ਅਗਿਆਨਤਾ ਵਿਚੋਂ ਹੀ ਜਨਮ ਨਹੀਂ ਲੈਂਦੀਆਂ ਸਗੋਂ ਅੰਨ੍ਹੀ ਪੱਛਮਪ੍ਰਸਤੀ ਵਿਚੋਂ ਜਨਮਦੀਆਂ ਹਨ। ਇਥੇ ਇਹ ਵੀ ਧਿਆਨ ਦੇਣ ਵਾਲਾ ਮੁੱਦਾ ਹੈ। ਉਨ੍ਹਾ ਦੇਸ਼ਾਂ ਵਿਚ ਉਚੇਰੀ ਸਿੱਖਿਆ ਦਾ ਮਾਧਿਅਮ ਮਾਤਰੀ ਜ਼ੁਬਾਨ ਹੈ। ਸਾਡੇ ਉਚੇਰੀ ਸਿੱਖਿਆ ਦਾ ਮਾਧਿਅਮ ਪੰਜਾਬੀ ਕਰ ਦਿੱਤਾ ਜਾਵੇ ਫੇਰ ਪੰਜਾਬੀ ਜ਼ਰੂਰੀ ਪੜ੍ਹਾਉਣ ਦੀ ਜ਼ਰੂਰਤ ਨਹੀਂ ਰਹੇਗੀ। ਉਸ ਸਮੇਂ ਤਕ ਮੌਜੂਦਾ ਪ੍ਰਬੰਧ ਨੂੰ ਬਦਲਣਾ ਠੀਕ ਨਹੀਂ ਹੈ।
ਪੰਜਾਬੀ ਦਾ ਵਿਰੋਧ ਅਸਲ ਵਿਚ ਸਾਧਨ ਸੰਪੰਨ ਅਮੀਰ ਸ਼੍ਰੇਣੀ ਵੱਲੋਂ ਗਰੀਬ ਲੋਕਾਂ ਖਿਲਾਫ ਵਰਤਿਆ ਜਾਣ ਵਾਲਾ ਹਥਿਆਰ ਹੈ। ਉਚੇਰੀਆਂ ਨੌਕਰੀਆਂ ਅਤੇ ਉਚ ਨਿਆਂ ਦਾ ਮਾਧਿਅਮ ਅੰਗਰੇਜ਼ੀ ਨੂੰ ਬਣਾ ਦੇਣਾ ਕੋਈ ਜ਼ਰੂਰਤ ਜਾਂ ਮਜ਼ਬੂਰੀ ਨਹੀਂ ਹੈ ਜਿਵੇਂ ਇਸ ਨੂੰ ਪਰਚਾਰਿਆ ਜਾਂਦਾ ਹੈ ਸਗੋਂ ਇਹ ਸਾਧਨ ਸੰਪੰਨ ਉਚੇਰੀ ਸ਼੍ਰੇਣੀ ਦੀ ਆਪਣੇ ਹਿਤਾਂ ਲਈ ਘੜੀਆਂ ਜਾਂਦੀਆਂ ਬਹੁਤ ਸਾਰੀਆਂ ਸਾਜਿਸ਼ਾਂ ਦੀ ਚਾਲਾਂ ਵਿਚੋਂ ਚਾਲ ਹੈ। ਇਸ ਦਾ ਕਾਰਨ ਇਹ ਹੈ ਕਿ ਹਰ ਪੰਜਾਬੀ ਬੱਚੇ ਨੂੰ ਪੰਜਾਬੀ ਭਾਸ਼ਾ ਅਤੇ ਆਲੇ ਦੁਆਲੇ ਦਾ ਵਾਤਾਵਰਣ ਪੰਜਾਬੀ ਭਾਸ਼ਾ ਵਾਲਾ ਹੋਣ ਕਰਕੇ (ਮਾਤ ਭਾਸ਼ਾ) ਹੋਣ ਕਰਕੇ ਬੋਲਣੀ ਸਹਿਜ ਹੀ ਆ ਜਾਣੀ ਹੁੰਦੀ ਹੈ ਅਤੇ ਇਸ ਨੂੰ ਪੜ੍ਹਨਾ ਅਤੇ ਲਿਖਣਾ ਵੀ ਬੋਲਣਾ ਆਉਂਦਾ ਹੋਣ ਕਰਕੇ ਤਕਨੀਕੀ ਭਾਸ਼ਾ ਵਿਚ ਸ਼ਬਦ ਭੰਡਾਰ ਅਤੇ ਵਿਆਕਰਨ ਅਵਚੇਤਨ ਦਾ ਅੰਗ ਹੋਣ ਕਰਕੇ ਹਰ ਭਾਸ਼ਾ ਦੇ ਬੁਲਾਰੇ ਕੋਲ ਉਸ ਭਾਸ਼ਾ ਦੀ ਲੈਂਗ (langue) ਹੁੰਦੀ ਹੈ। ਇਸੇ ਮਾਤ ਭਾਸ਼ਾ ਰਾਹੀਂ ਉਸ ਨੇ ਗਿਆਨ ਗ੍ਰਹਿਣ ਕਰਨਾ ਹੁੰਦਾ ਹੈ। ਭਾਵ ਦੂਸਰੇ ਅਨੁਸਾਸ਼ਨਾ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੁੰਦੀ ਹੈ। ਇਸ ਦੇ ਉਲਟ ਵਿਦੇਸ਼ੀ ਭਾਸ਼ਾ ਦੀ ਵਿਦਿਆਰਥੀ ਕੋਲ ਸਕੂਲ ਜਾਣ ਸਮੇਂ ਕੋਈ ਪੂਰਵ ਮੌਜੂਦ ਲੈਂਗ (ਵਿਆਕਰਨ ਅਤੇ ਸ਼ਬਦ ਭੰਡਾਰ) ਨਾ ਹੋਣ ਕਰਕੇ ਉਸ ਨੂੰ ਵਿਸ਼ੇਸ਼ ਤਰੱਦਦ ਨਾਲ ਪੜ੍ਹਨਾ ਲਿਖਣਾ ਅਤੇ ਬੋਲਣਾ ਸਿੱਖਣਾ ਪੈਂਦਾ ਹੈ। ਇਸ ਲਈ ਉਸ ਨੂੰ ਵਧੇਰੇ ਸਮਾਂ ਅਤੇ ਸ਼ਕਤੀ ਲਗਾਉਣੀ ਪੈਂਦੀ ਹੈ।ਭਾਸ਼ਾ ਸਿੱਖਣ ਅਤੇ ਗਿਆਨ ਗ੍ਰਹਿਣ ਕਰਨ ਵਿਚ ਮਾਤ ਭਾਸ਼ਾ ਦੀ ਥਾਂ ਤੇ ਵਿਦੇਸ਼ੀ ਭਾਸ਼ਾ ਕਿਵੇਂ ਗੈਰ ਮਨੋਗਿਆਨਕ ਹੈ, ਇਸ ਬਾਰੇ ਹਾਲ ਦੀ ਘੜੀ ਚਰਚਾ ਬੰਦ ਕਰਕੇ ਪਹਿਲਾਂ ਅਸੀਂ ਸਾਜਿਸ਼ ਵੱਲ ਹੀ ਧਿਆਨ ਦਿਵਾਉਣਾ ਚਾਹੁੰਦੇ ਹਾਂ। ਸੋ ਜੇ ਦੋ ਵਿਦਿਆਰਥੀ ਇਕੋ ਜਿੰਨੀ ਬੁੱਧੀ ਵਾਲੇ ਹੋਣ (ਮਨੋਵਿਗਿਆਨੀਆਂ ਅਨੁਸਾਰ ਬੁੱਧੀ ਫਲ ਜਾਤ, ਜਮਾਤ, ਉਮਰ, ਧਰਮ ਨਸਲ ਨਾਲ ਪ੍ਰਭਾਵਿਤ ਨਹੀਂ ਹੁੰਦਾ।) ਤਾਂ ਸਮਾਨ ਬੁੱਧੀ ਫਲ ਵਾਲੇ ਵਿਅਕਤੀਆਂ ਨੇ ਸਿੱਖਿਆ ਦੇ ਖੇਤਰ ਵਿਚ ਇਕੋ ਜਿਹੇ ਸਮੇਂ ਵਿਚ ਲਗਭਗ ਇਕੋ ਜਿਹੀ ਚੀਜ਼ ਨੂੰ ਪੜ੍ਹ ਕੇ ਇਕੋ ਜਿੰਨੀ ਪ੍ਰਾਪਤੀ ਕਰਨੀ ਹੁੰਦੀ ਹੈ ਪਰੰਤੂ ਜੇ ਅਸੀਂ ਗੇਮ ਰੂਲ ਨਿਯਮ ਹੀ ਬਦਲ ਦੇਈਏ ਤਾਂ ਨਿਸਚੇ ਹੀ ਨਵੇਂ ਨਿਯਮਾਂ ਤੋਂ ਅਨਜਾਣ ਪਛੜ ਜਾਣਗੇ। ਉਦਾਹਰਨ ਵਜੋਂ ਜੇ ਆਪਾ ਸਥਿਤੀ ਨੂੰ ਵਧੇਰੇ ਸਪਸ਼ਟ ਕਰਨ ਲਈ ਉਦਾਹਰਨ ਲਈਏ ਦੋ ਕਬੱਡੀ ਖਿਡਾਰੀ ਜੋ ਭਾਰ ਵਿਚ ਬਰਾਬਰ ਹਨ ਪਰ ਉਨ੍ਹਾਂ ਵਿਚ ਇਕੋ ਨੂੰ ਲਗਾਤਾਰ 10 ਸਾਲ ਟੈਨਿਸ ਖੇਡਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਗਿਆਰਵੇਂ ਸਾਲ ਦੋਹਾਂ ਨੂੰ ਟੈਨਿਸ ਖੇਡਣ ਲਈ ਕਿਹਾ ਜਾਂਦਾ ਹੈ ਤਾਂ ਨਿਸਚੇ ਹੀ ਦੋਹਾਂ ਦੀ ਸਰੀਰਕ ਸ਼ਕਤੀ ਬਰਾਬਰ ਹੋਣ ਦੇ ਬਾਵਜੂਦ ਟੈਨਿਸ ਦੀ ਟ੍ਰੇਨਿੰਗ ਵਾਲਾ ਜਿੱਤ ਜਾਵੇਗਾ। ਇਸ ਤੋਂ ਇਹ ਸਿੱਟਾ ਕੱਢਣਾ ਕਿ ਟੈਨਿਸ ਵਾਲਾ ਵਿਅਕਤੀ ਵੱਧ ਸ਼ਕਤੀਸ਼ਾਲੀ ਹੈ, ਠੀਕ ਨਹੀਂ ਹੈ ਕਿਉਂਕਿ ਅਸਲ ਵਿਚ ਅਚਾਨਕ ਖੇਡ ਨਿਯਮ ਬਦਲ ਦਿੱਤੇ ਹਨ। ਇਸੇ ਪ੍ਰਕਾਰ ਸਾਡੇ ਸਿੱਖਿਆ ਪ੍ਰਬੰਧ ਵਿਚ ਇਕ ਪਾਸੇ ਤਾਂ ਪੰਜਾਬੀ ਦੀ ਪੜ੍ਹਾਈ ਕਰਵਾਈ ਜਾਂਦੀ ਸੀ, ਪੰਜਾਬੀ ਮਾਧਿਅਮ ਵਿਚ ਪੜ੍ਹਾਈ ਕਰਵਾਈ ਜਾਂਦੀ ਸੀ, ਦੂਜੇ ਪਾਸੇ ਦਸ ਸਾਲ ਬੱਚੇ ਨੂੰ ਅੰਗਰੇਜ਼ੀ ਦੀ ਪੜ੍ਹਾਈ ਕਰਵਾਈ ਗਈ ਅਤੇ ਅੰਗਰੇਜ਼ੀ ਮਾਧਿਅਮ ਵਿਚ ਦੂਸਰੇ ਅਨੁਸਾਸ਼ਨ ਪੜ੍ਹਾਏ ਗਏ। ਪੜ੍ਹਾਈ ਮੁਕੰਮਲ ਹੋਣ ਪਿੱਛੋਂ ਅੰਗਰੇਜ਼ੀ ਭਾਸ਼ਾ ਅਤੇ ਅੰਗਰੇਜ਼ ਮਾਧਿਅਮ ਵਿਚ ਟੈਸਟ ਲਏ ਗਏ ਤਾਂ ਨਤੀਜਾ ਤਾਂ ਪਹਿਲਾਂ ਹੀ ਪਤਾ ਸੀ ਕਿ ਕੀ ਹੋਣਾ ਸੀ। ਸਮੱਸਿਆ ਇਹ ਪੈਦਾ ਹੁੰਦੀ ਹੈ ਕਿ ਅਜਿਹਾ ਕਿਉਂ ਕੀਤਾ ਗਿਆ। ਇਨ੍ਹਾਂ ਨਤੀਜਿਆਂ ਦੇ ਆਧਾਰ ਤੇ ਹੁਣ ਇਹ ਆਖਿਆ ਜਾ ਰਿਹਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਉਚੇਰੀਆਂ ਪ੍ਰਤੀਯੋਗਤਾਵਾਂ ਵਿਚ ਪਾਸ ਨਹੀਂ ਹੁੰਦੇ ਕਿਉਂਕਿ ਉਹ ਅੰਗਰੇਜ਼ੀ ਨਹੀਂ ਪੜ੍ਹੇ ਹਨ। ਆਮ ਆਦਮੀ ਨੂੰ ਇਹ ਦਲੀਲ ਬੜੀ ਜਚਦੀ ਹੈ ਕਿ ਇਹ ਤਾਂ ਠੀਕ ਹੈ ਕਿ ਹੁਣ ਤਕ ਸਾਡੇ ਨਾਲ ਗੇਮਰੂਲ ਬਦਲ ਕੇ ਠੱਗੀ ਮਾਰੀ ਜਾਂਦੀ ਰਹੀ ਹੈ ਪਰੰਤੂ ਹੁਣ ਤਾਂ ਸਾਡੀਆਂ ਸਰਕਾਰਾਂ (ਤੋਤਾ ਸਿੰਘ, ਅਮਰਿੰਦਰ ਸਿੰਘ) ਅੰਗਰੇਜ਼ੀ ਭਾਸ਼ਾ ਜ਼ਰੂਰੀ ਕਰਕੇ ਸਾਡਾ ਭਲਾ ਹੀ ਕਰ ਰਹੀਆਂ ਹਨ। ਅਸਲ ਵਿਚ ਅਜਿਹਾ ਬਿਲਕੁਲ ਨਹੀਂ ਹੈ ਸਗੋਂ ਇਸ ਦਾ ਖਮਿਆਜਾ ਵੀ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਸਭ ਤੋਂ ਪਹਿਲੀ ਗੱਲ ਵਿਦੇਸ਼ੀ ਭਾਸ਼ਾ ਸਿੱਖਣ ਲਈ ਜਿਆਦਾ ਸਮਾਂ ਅਤੇ ਸ਼ਕਤੀ ਲਗਾਉਣੀ ਪੈਂਦੀ ਹੈ। ਇਹ ਸਹਿਜ ਸਮਾਜ ਵਿਚੋਂ ਨਹੀਂ ਸਿੱਖੀ ਜਾ ਸਕਦੀ। ਇਸ ਕੰਮ ਲਈ ਵਿਸ਼ੇਸ਼ ਟਰੇਂਡ ਅਧਿਆਪਕਾਂ ਦੀ ਜ਼ਰੂਰਤ ਹੈ, ਵਿਦੇਸ਼ੀ ਭਾਸ਼ਾ ਅੰਗਰੇਜ਼ੀ ਸਿੱਖਣ ਲਈ ਸਭ ਤੋਂ ਪਹਿਲੀ ਜ਼ਰੂਰਤ ਹੈ ਕਿ ਸਮਾਂ ਚਾਹੀਦਾ ਹੈ। ਜਿਥੇ ਵਿਅਕਤੀ ਆਪਣੀ ਮਾਤ ਭਾਸ਼ਾ ਵਿਚ ਇਕ ਖਾਸ ਪੱਧਰ ਦੀ ਪ੍ਰਵਹੀਤਾ 10 ਸਾਲਾਂ ਦੀ ਸਕੂਲੀ ਪੜ੍ਹਾਈ ਉਪਰੰਤ ਪ੍ਰਾਪਤ ਕਰ ਸਕਦਾ ਹੈ ਉਥੇ ਵਿਦੇਸ਼ੀ ਭਾਸ਼ਾ ਦੀ ਉਸੇ ਪੱਧਰ ਦੀ ਪ੍ਰਵੀਨਤਾ ਹਾਸਲ ਕਰਨ ਲਈ ਦੁੱਗਣਾ ਨਹੀਂ ਤਾਂ ਡੇਢਾ ਸਮਾਂ ਜ਼ਰੂਰੀ ਹੈ। ਪੜ੍ਹਾਈ ਵਿਚ ਵੱਧ ਸਮਾਂ ਸਾਧਨ ਸੰਪੰਨ ਲੋਕ ਹੀ ਲਗਾ ਸਕਦੇ ਹਨ। ਸਾਧਨ-ਹੀਣ ਵਿਅਕਤੀਆਂ ਲਈ ਸਿੱਖਿਆ ਬੋਝ ਹੀ ਹੈ। ਸਮੇਂ ਤੋਂ ਬਾਅਦ ਦੂਸਰਾ ਵੱਡਾ ਕਾਰਕ ਘਰ ਦਾ ਮਾਹੌਲ ਹੈ। ਸਕੂਲ ਵਿਚ ਪੜ੍ਹੀ ਅੰਗਰੇਜ਼ੀ ਦੀ ਵਰਤੋਂ ਪੰਜਾਬੀ ਘਰ ਵਿਚ ਨਹੀਂ ਹੁੰਦੀ ਸਿੱਟੇ ਵਜੋਂ ਸਿੱਖਣ ਵਿਚ ਅੜਿੱਕਾ ਪੈਦਾ ਹੁੰਦਾ ਹੈ ਜਦੋਂ ਕਿ ਜਿਨ੍ਹਾਂ ਘਰਾਂ ਵਿਚ ਆਪਸ ਵਿਚ ਅੰਗਰੇਜ਼ੀ ਬੋਲੀ ਜਾਂਦੀ ਹੈ, ਘਰ ਵਿਚ ਅੰਗਰੇਜ਼ੀ ਦੇ ਅਖ਼ਬਾਰ, ਰਿਸਾਲੇ, ਪੁਸਤਕਾਂ ਆਉਂਦੀਆਂ ਹਨ ਅਤੇ ਅੰਗਰੇਜ਼ੀ ਫਿਲਮਾਂ , ਸੀਰੀਅਲ ਚਲਦੇ ਹਨ, ਉਹ ਇਸ ਭਾਸ਼ਾ ਵਿਚ ਛੇਤੀ ਪ੍ਰਵੀਨ ਹੋ ਜਾਂਦੇ ਹਨ।( ਹਾਲ ਦੀ ਘੜੀ ਅਸੀਂ ਅੰਗਰੇਜ਼ੀ ਭਾਸ਼ਾ, ਅੰਗਰੇਜ਼ੀ ਸਭਿਆਚਾਰ ਆਉਣ ਦੇ ਨੁਕਸਾਨ ਦੀ ਗੱਲ ਨਹੀਂ ਕਰ ਰਹੇ) ਸੋ ਘੱਟ ਸਮਾਂ, ਘੱਟ ਪੈਸਾ, ਘਰੇਲੂ ਮਾਹੌਲ ਨਾ ਹੋਣ ਕਰਕੇ ਸਾਧਨ ਹੀਣ ਬਹੁਗਿਣਤੀ ਪੰਜਾਬੀ ਭਾਸ਼ਾਈ ਲੋਕਾਂ ਦੇ ਬੱਚੇ ਚਾਹ ਕੇ ਵੀ ਅੰਗਰੇਜ਼ੀ ਨਹੀਂ ਸਿੱਖ ਸਕਣਗੇ ਜਾਂ ਘੱਟੋ ਘੱਟ ਉਚੇਰੀਆਂ ਸਿੱਖਿਆਵਾਂ, ਨੌਕਰੀ ਆਦਿ ਲਈ ਜ਼ਰੂਰੀ ਪ੍ਰਵੀਨਤਾ ਹਾਸਲ ਨਹੀਂ ਕਰ ਸਕਣਗੇ।
ਇਥੇ ਸਿਰਫ ਅਸੀਂ ਅੰਗਰੇਜ਼ੀ ਦੀ ਇਕ ਭਾਸ਼ਾ ਵਜੋਂ ਪੜ੍ਹਾਈ ਦੀ ਮੁੱਖ ਗੱਲ ਕੀਤੀ ਹੈ। ਅਗਲੀ ਗੱਲ ਪੜ੍ਹਾਈ ਦੇ ਮਾਧਿਅਮ ਦੀ ਹੈ। ਇਥੇ ਬੜਾ ਵੱਡਾ ਭੁਲੇਖਾ ਖੜਾ ਕੀਤਾ ਜਾ ਰਿਹਾ ਹੈ ਜਿਵੇਂ ਪਹਿਲੇ ਪੱਧਰ ਤੇ ਵਿਸ਼ੇਸ਼ ਉਚੇਰੇ ਵਿਗਿਆਨ ਨੂੰ ਅੰਗਰੇਜ਼ੀ ਨਾਲ ਕੋਈ ਵਿਸ਼ੇਸ਼ ਰਿਸ਼ਤਾ ਹੋਵੇ, ਦੂਜਾ ਮਾਧਿਅਮ ਜਿਵੇਂ ਖਾਲੀ ਚੀਜ ਹੋਵੇ। ਅਸਲ ਵਿਚ ਭਾਸ਼ਾ ਕੋਈ ਖਾਲੀ ਨਾਵਾਂ ਦਾ ਸੰਗ੍ਰਹਿ ਨਹੀਂ ਹੁੰਦਾ ਕਿ ਇਕ ਚੀਜ਼ ਲਈ ਇਕ ਸ਼ਬਦ ਦੀ ਥਾਂ ਦੂਜਾ ਵਰਤ ਲਿਆ ਸਗੋਂ ਭਾਸ਼ਾ ਵਿਚਲੇ ਚਿਹਨ ਇਕ ਪ੍ਰਬੰਧ ਵਿਚ ਬੱਝੇ ਹੁੰਦੇ ਹਨ ਜਿਨ੍ਹਾਂ ਦਾ ਸੰਕਲਪ (ਅਰਥ) ਅਤੇ ਧੁਨੀ ਬਿੰਬ ਅਨਿੱਖੜ ਹੁੰਦੇ ਹਨ, ਇਹ ਧੁਨੀ ਬਿੰਬ ਅਤੇ ਸੰਕਲਪ ਬਿੰਬ ਦਾ ਸੰਗਮ ਸਦੀਆਂ ਦੀ ਸਮੂਹਿਕ ਪਰੰਪਰਾ ਦੇ ਅਭਿਆਸ ਨਾਲ ਆਉਂਦਾ ਹੈ। ਮਾਤ-ਭਾਸ਼ਾ ਵਿਚ ਵਿਅਕਤੀ ਲਈ ਧੁਨੀਬਿੰਬ ਅਤੇ ਸੰਕਲਪ ਬਿੰਬ ਦਾ ਸੁਮੇਲ ਸਹਿਜ ਪੱਕਿਆ ਹੁੰਦਾ ਹੈ। ਇਸੇ ਲਈ ਉਸ ਭਾਸ਼ਾ ਵਿਚ ਸੋਚਣਾ ਕੇਵਲ ਸਹਿਜ ਹੀ ਨਹੀਂ ਹੁੰਦਾ ਸਗੋਂ ਸੌਖਾ ਵੀ ਹੁੰਦਾ ਹੈ। ਵਿਦੇਸ਼ ਭਾਸ਼ਾ ਵਿਚ ਸੋਚਣ ਦਾ ਕੰਮ ਗੈਰਕੁਦਰਤੀ ਅਤੇ ਔਖਾ ਹੁੰਦਾ ਹੈ। ਕਿਉਂਕਿ ਸੰਕਲਪਾਂ ਨੂੰ ਅਨੁਵਾਦ ਰਾਹੀਂ ਪਲਟਿਆ ਜਾਂਦਾ ਹੈ। ਇੰਜ ਕਰਦਿਆਂ ਸੰਕਲਪਾਂ ਦੀ ਮੂਲ ਸਮਝ ਦੂਸਿ਼ਤ ਹੋ ਜਾਂਦੀ ਹੈ। ਸਾਡੀ ਵਿਗਿਆਨ ਬਾਰੇ ਆਮ ਸਮਝ ਸਿੱਧ ਹੋਏ ਸਿਧਾਂਤਬੱਧ ਗਿਆਨ ਤਕ ਸੀਮਤ ਹੁੰਦੀ ਹੈ। ਵਿਗਿਆਨੀ ਜਦੋਂ ਸਿਧਾਂਤਕ ਪੱਧਰ ਤੇ ਅਮੂਰਤ ਸੋਚਦੇ ਹਨ ਤਾਂ ਉਨ੍ਹਾਂ ਦੇ ਚਿੰਤਨ ਵਿਚ ਭਾਸ਼ਾ ਕਿਵੇਂ ਦਖਲਅੰਦਾਜੀ ਕਰਦੀ ਹੈ। ਉਸ ਸਮੇਂ ਆਪਣੀ ਮਾਤ ਭਾਸ਼ਾ ਦੀ ਅਹਿਮੀਅਤ ਦਾ ਪਤਾ ਚਲਦਾ ਹੈ। ਜਿਸ ਬੱਚੇ ਨੇ ਆਪਣੇ ਸਮਾਜ ਵਿਚ ਇਕ ਵਾਰ ਜੋ ਮਾਤ ਭਾਸ਼ਾ ਸਿੱਖ ਲਈ ਹੋਵੇ ਉਸ ਤੋਂ ਬਾਅਦ ਉਹ ਦੂਜੀ ਭਾਸ਼ਾ ਵਿਚ ਸੋਚ ਹੀ ਨਹੀਂ ਸਕਦਾ ਜੇ ਉਹ ਅਜਿਹੀ ਕੋਸਿ਼ਸ਼ ਕਰਦਾ ਹੈ ਤਾਂ ਉਹ ਚਿਹਨਾਂ ਦੀ ਲੜਾਈ ਵਿਚ ਫਸ ਕੇ ਉਲਝ ਜਾਂਦਾ ਹੈ। ਦੂਸਰੀ ਭਾਸ਼ਾ ਵਿਚ ਪ੍ਰਵੀਨ ਹੋਣ ਦੇ ਬਾਵਜੂਦ ਉਸ ਦਾ ਸੋਚਣ ਪ੍ਰਬੰਧ ਇੰਜ ਹੀ ਚੱਲੇਗਾ। ਸੋ ਭਾਸ਼ਾ ਦਾ ਮਸਲਾ ਸਿਰਫ ਸੰਚਾਰ ਦਾ ਮਸਲਾ ਨਹੀਂ ਹੈ ਸਗੋਂ ਇਹ ਸੋਚਣ ਨਾਲ ਜੁੜਿਆ ਹੋਣ ਕਰਕੇ ਵਿਚਾਰਧਾਰਾ ਦਾ ਮਸਲਾ ਹੈ ਅਤੇ ਅੱਗੋਂ ਇਹ ਮਾਨਵੀ ਹੋਂਦ ਅਤੇ ਉਸਦੀ ਸ਼ਨਾਖਤ ਦਾ ਮਸਲਾ ਹੈ। ਇੰਝ ਇਹ ਅੱਜ ਉਨ੍ਹਾਂ ਕਰੋੜਾਂ ਲੋਕਾਂ ਦੀ ਮਾਨਵੀ ਅਧਿਕਾਰਾਂ ਦਾ ਮਸਲਾ ਹੈ ਜਿਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੈ।

0 Comments:
Post a Comment
<< Home