Punjabi Culture
ਪੰਜਾਬੀ ਸਭਿਆਚਾਰ punjabiculture.blogspot.com
Saturday, August 27, 2016
ਕਦੇ ਹੂੰ ਕਰਕੇ ਕਦੇ ਹਾਂ ਕਰਕੇ
ਸੈਲਫੀ ਖਿੱਚ ਮੁਟਿਆਰੇ ਲੰਮੀ ਬਾਂਹ ਕਰਕੇ
ਸੋਸ਼ਲ ਮੀਡੀਆ ਜਾਂ ਸਮਾਜਿਕ
ਮਾਧਿਅਮ ਬਹੁਤ ਵਿਸ਼ਾਲ ਸੰਕਲਪ ਹੈ ਜਿਸ ਵਿਚ ਬਹੁਤ ਕੁਝ ਆ ਜਾਂਦਾ ਹੈ ਪਰ ਪਿਛਲੇ ਸਮੇਂ ਵਿਚ ਜਿਵੇਂ ਇਸ
ਦਾ ਪੰਜਾਬ ਅੰਦਰ ਆਮ ਭਾਸ਼ਾ ਵਿਚ ਪ੍ਰਯੋਗ ਹੋ ਰਿਹਾ ਹੈ, ਇਸ ਦਾ ਅਰਥ ਇੰਟਰਨੈਟ
ਰਾਹੀਂ ਕੰਪਿਊਟਰ ਜਾਂ ਮੋਬਾਈਲ ਉਪਰ ਫੇਸ ਬੁਕ2004, ਵਾਟਸ ਐਪ2010,ਟਵੀਟਰ 2006 ਔਰਕੁੱਟ, ਇੰਸਟਾਗ੍ਰਾਮ
ਵਰਗੀਆਂ ਐਪਾਂ(ਐਪਲੀਕੇਸ਼ਨਾਂ) ਰਾਹੀਂ ਸੁਨੇਹੇ
(ਅਵਾਜ਼, ਚਿੱਤਰ, ਚਲਚਿੱਤਰ,
ਲਿਖਤਾਂ)ਆਦਿ ਦਾ ਸੰਚਾਰ ਕੀਤਾ ਜਾਂਦਾ ਹੈ।
ਇਹ
ਬਹੁਤ ਹੀ ਵਿਆਪਕ ਹੈ। ਡਿਜ਼ੀਟਲ
ਟਕਨਾਲੋਜੀ,
ਇਸ ਦੀ ਬੁਨਿਆਦ ਵਿਚ ਹੈ। ਮਾਧਿਅਮਾਂ
ਦੇ ਵਿਕਾਸ ਨੂੰ ਅਸੀਂ ਮਨੁੱਖੀ ਸਭਿਅਤਾ ਵਿਚ ਚਾਰ ਪੜਾਵਾਂ ਵਿਚ ਵੰਡ ਸਕਦੇ ਹਾਂ।
ਪਹਿਲਾ
ਪੜਾਅ ਮਨੁੱਖ ਜਾਨਵਰ ਜਗਤ ਤੋਂ ਨਿੱਖੜ ਕੇ ਸਰੀਰਕ ਮੁਦਰਾਵਾਂ ਅਤੇ ਬੋਲ ਰਾਹੀਂ ਆਪਣੇ ਹਾਵ ਅਤੇ ਵਿਚਾਰ
ਦੂਸਰਿਆਂ ਨਾਲ ਸਾਂਝੇ ਕਰਦਾ ਸੀ। ਇਸ
ਸਮੇਂ ਸੰਚਾਰ ਲਈ ਮਨੁੱਖ ਨੂੰ ਖੁਦ ਹਾਜ਼ਰ ਹੋਣਾ ਪੈਂਦਾ ਸੀ।
ਦੂਸਰਾ
ਪੜਾਅ ਉਦੋਂ ਆਰੰਭ ਹੁੰਦਾ ਹੈ ਜਦੋਂ ਬੋਲਾਂ ਨੂੰ ਲਿਖਤ ਦਾ ਜਾਮਾ ਮਿਲਦਾ ਹੈ।
ਇਸ
ਸਮੇਂ ਸੁਨੇਹਾ ਲਿਖ ਕੇ ਭੇਜਿਆ ਜਾਣਾ ਸੰਭਵ ਹੋ ਗਿਆ। ਭੇਜਣ
ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦਰਮਿਆਨ ਲਿਖਤ ਆ ਗਈ। ਤੀਜਾ
ਪੜਾਅ ਉਸ ਸਮੇਂ ਸ਼ੁਰੂ ਹੁੰਦਾ ਹੈ, ਜਦੋਂ ਬੋਲ ਚਿੱਤਰ ਅਤੇ ਚਲਚਿੱਤਰ
ਤਕਨੀਕ ਦੀ ਮਦਦ ਨਾਲ ਸਾਂਭੇ (ਰਿਕਾਰਡ) ਜਾਣ ਲੱਗ
ਪਏ। ਇਸ ਪੜਾਅ
ਉਪਰ ਸੰਚਾਰ ਕਿ ਪਾਸੜ ਸੀ। ਰੇਡੀਓ, ਫਿਲਮ, ਟੈਲੀਵਿਜ਼ਨ ਇਸਦੇ ਮੁੱਖ ਯੰਤਰ ਸਨ।
ਇਸ
ਪੜਾਅ ਦੀ ਰਿਕਾਰਡਿੰਗ ਮਹਿੰਗੀ ਭਾਰੀ ਮਸ਼ੀਨਰੀ ਵਰਤੀ ਜਾਂਦੀ ਸੀ ਜਿਸ ਲਈ ਵਿਸ਼ੇਸ਼ ਸਮਾਂ ਸਥਾਨ ਅਤੇ ਤਕਨੀਕ
ਲੋੜੀਂਦੀ ਸੀ। ਚੌਥਾ
ਪੜਾਅ ਇਸ ਸਮੇਂ ਚੱਲ ਰਿਹਾ ਹੈ ਜਦੋਂ ਰਿਕਾਰਡਿੰਗ ਸਸਤੀ ਸਹਿਜ, ਸੌਖੀ ਅਤੇ
ਸਰਲ ਹੋ ਗਈ। ਇਸ ਦੇ
ਨਾਲ ਹੀ ਇੰਟਰਨੈਟ ਰਾਹੀਂ ਸੁਨੇਹਿਆਂ ਨੂੰ ਆਪਸ ਵਿਚ ਦੋਤਰਫਾ ਸਾਂਝਾ ਕਰਨਾ ਸੁਖਾਲਾ ਹੋ ਗਿਆ।
ਇਸ
ਸਮੇਂ ਹੀ ਆਧੁਨਿਕ ਸੰਚਾਰ ਮਾਧਿਅਮ ਹੋਂਦ ਵਿਚ ਆਏ ਹਨ।
ਇਨ੍ਹਾਂ
ਮਾਧਿਅਮਾਂ ਰਾਹੀਂ ਅਵਾਜ ਲਿਖਤ, ਚਿੱਤਰ, ਚਲਚਿੱਤਰ
ਤੁਰੰਤ ਦੂਸਰੇ ਤਕ ਭੇਜੇ ਜਾ ਸਕਦੇ ਹਨ। ਇਸ
ਲਈ ਕੋਈ ਪ੍ਰੋਫੈਸ਼ਨਲ ਟੈਕਨੀਕਲ ਮੁਹਾਰਤ ਦੀ ਲੋੜ ਨਹੀਂ ਹੈ।
ਤੁਰੰਤ
ਹੀ ਰਿਕਾਰਡਿੰਗ ਕੀਤੀ ਜਾ ਸਕਦੀ ਹੈ ਅਤੇ ਅੱਗੇ ਭੇਜੀ ਜਾ ਸਕਦੀ ਹੈ।
ਇਸ
ਨਾਲ ਕਈ ਨਵੇਂ ਕਲਾ ਰੂਪਾਂ ਦਾ ਜਨਮ ਹੋ ਗਿਆ ਹੈ। ਇਸ
ਸਮੇਂ ਸਮਾਜਿਕ ਮਾਧਿਅਮਾਂ ਉਪਰ ਕਈ ਕੁਝ ਚੱਲ ਰਿਹਾ ਹੈ।
1.
ਫੋਨ ਉਪਰ ਕੇਵਲ ਅਵਾਜ ਸੁਣਾਈ ਦਿੰਦੀ
ਹੈ। ਰਿਕਾਰਡਿਡ ਗਾਣੇ ਭਾਸ਼ਨ ਅਵਾਜ
ਇਕ ਦੂਸਰੇ ਨੂੰ ਭੇਜੇ ਜਾ ਸਕਦੇ ਹਨ।
2.
ਕੇਵਲ ਲਿਖਤ ਐਸ.ਐਮ.ਐਸ ਰਾਹੀਂ ਜਾਂ ਹੋਰ ਮਾਧਿਅਮਾਂ ਰਾਹੀਂ ਭੇਜੀ ਜਾ ਸਕਦੀ ਹੈ।
3.
ਕੇਵਲ ਦਿਸ੍ਰ ਜਾਂ ਫੋਟੋ ਵੀ ਸਾਂਝੀ
ਕੀਤੀ ਜਾ ਸਕਦੀ ਹੈ।
4.
ਅਵਾਜ਼ ਅਤੇ ਦ੍ਰਿਸ਼ ਭਾਵ ਆਡੀਓ ਵੀਡੀਓ
ਪਹਿਲਾਂ ਤਿਆਰ ਵੀ ਭੇਜੀਆਂ ਜਾ ਸਕਦੀਆਂ ਹਨ ਅਤੇ ਤੁਰੰਤ ਸਾਹਮਣੇ ਵਾਪਰ ਰਾਹੀ ਘਟਨਾ ਜਾਂ ਕਲਾਤਮਿਕ ਪੇਸ਼ਕਾਰੀ
ਨੂੰ ਦੂਸਰੇ ਨਾਲ ਸਾਂਝਾ ਕੀਤਾ ਜਾ ਸਕਦਾ ਹੈ।
ਇਸ ਤੋਂ ਵੀ ਅੱਗੇ ਕੰਪਿਊਟਰ ਉਪਰ ਜਾਂ ਮੋਬਾਈਲ
ਉਪਰ ਇਨ੍ਹਾਂ ਸਾਰੇ ਮਾਧਿਅਮਾਂ ਨੂੰ ਰਲਾਮਿਲਾ ਕੇ ਜਾਂ ਆਪਣੇ ਢੰਗ ਨਾਲ ਸਿਰਜਣਾਤਮਿਕ ਮੋੜ ਦੇ ਕੇ ਪੁਨਰ
ਪੇਸ਼ ਕੀਤਾ ਜਾ ਸਕਦਾ ਹੈ। ਇਸ
ਤਰਾਂ ਨਵੇਂ ਹੀ ਕਲਾ ਰੂਪ ਸਾਹਮਣੇ ਆ ਰਹੇ ਹਨ।
ੳ) ਦ੍ਰਿਸ਼ ਕੋਈ ਹੋਰ ਹੈ, ਅਵਾਜ ਕੋਈ ਹੋਰ ਹੈ, ਉਦਾਹਰਨ ਵਜੋਂ ਸਿਆਸੀ ਬੰਦਿਆਂ ਦੀਆਂ ਵੀਡੀਓ
ਉਪਰ ਹੋਰ ਗਾਣੇ, ਭਾਸ਼ਨ ਜਾਂ ਅਵਾਜਾਂ ਭਰੀਆਂ ਜਾਂਦੀਆਂ ਹਨ।
ਜਿਵੇਂ
ਪਿਛਲੇ ਦਿਨੀ ਸੁਖਬੀਰ ਬਾਦਲ ਦੀ ਇਕ ਵੀਡੀਓ ਉਪਰ ਅਜਿਹੀ ਕਵਿਤਾ ਪਾ ਦਿੱਤੀ ਕਿ ਜਿਸ ਨਾਲ ਪ੍ਰਹਸਨ ਪੈਦਾ
ਹੁੰਦਾ ਹੈ।
ਅ) ਅਵਾਜ ਅਸਲੀ ਹੈ ਪਰ ਦ੍ਰਿਸ਼ ਮਨਮਰਜੀ
ਦੇ ਪਾ ਦਿੱਤੇ ਜਾਂਦੇ ਹਨ।
ੲ) ਪ੍ਰਸੰਗ ਤੋਂ ਤੋੜ ਕੇ ਸੰਪਾਦਨ ਕਰ ਦਿੱਤਾ
ਜਾਂਦਾ ਹੈ।
ਸ) ਸਿੱਧੀ ਰਿਕਾਰਡਿੰਗ ਪਰ ਕੈਪਸ਼ਨ ਮਨਮਰਜੀ
ਦੀ ਕਰ ਦਿੱਤੀ ਜਾਂਦੀ ਹੈ।
ਹ) ਤਸਵੀਰਾਂ ਦੀ ਅਡੀਡਿੰਗ ਕਰ ਦਿੱਤੀ ਜਾਂਦੀ
ਹੈ।
ਕ. ਕਿਸੇ ਦੇ ਚੇਹਰੇ ਤੇ ਕਿਸੇ ਹੋਰ ਦਾ
ਚੇਹਰਾ ਲਗਾ ਦਿੱਤਾ ਜਾਂਦਾ ਹੈ।
ਇਸ ਤਰੀਕੇ
ਨਾਲ ਸਮਾਜਿਕ ਮਾਧਿਅਮਾਂ ਨੇ ਆਪਣਾ ਹੀ ਕਲਾ ਸੰਸਾਰ ਸਿਰਜ ਲਿਆ ਹੈ।
ਹਰ
ਯੁੱਗ ਦੀ ਤਕਨੀਕ ਆਪਣੇ ਸਮੇਂ ਦੇ ਹਾਣ ਦੇ ਕਲਾਰੂਪਾਂ ਨੂੰ ਜਨਮ ਦਿੰਦੀ ਹੈ ਪਰੰਤੂ ਅਜਿਹੇ ਸਮੇਂ ਕਲਾਵਾਂ
ਦਾ ਮਿਸ਼ਰਣ ਘੜਮੱਸ ਪੈਦਾ ਕਰ ਦਿੰਦਾ ਹੈ ਅਤੇ ਕਈ ਵਾਰ ਇਹ ਕਲਾ ਦਾ ਦੁਸ਼ਮਣ ਵੀ ਬਣ ਜਾਂਦਾ ਹੈ।
ਇਸ ਦੇ
ਕੁਝ ਪ੍ਰਭਾਵਾਂ ਤੇ ਵਿਚਾਰ ਕਰਨੀ ਬਣਦੀ ਹੈ।
1.ਸਮੇਂ ਦੀ ਬਰਬਾਦੀ : ਧਿਆਨ ਦਾ ਉਖੜਨਾ
ਸੋਸ਼ਲ
ਮੀਡੀਏ ਦਾ ਹੱਦੋਂ ਵੱਧ ਪ੍ਰਯੋਗ ਸਮੇਂ ਦੀ ਬਰਬਾਦੀ ਹੈ।
ਬਿਨਾ
ਸ਼ੱਕ ਨਾਵਲ,
ਸਿਨੇਮਾ, ਟੈਲੀਵਿਜ਼ਨ ਵਿਚ ਵੀ ਸਮਾਂ ਲਗਦਾ ਸੀ ਪਰ ਇਹ ਸਾਧਨ
ਹਰ ਵੇਲੇ ਵਿਅਕਤੀ ਦੇ ਕੋਲ ਨਹੀਂ ਹੁੰਦੇ ਸਨ।
ਸਿੱਟੇ
ਵਜੋਂ ਵਿਅਕਤੀ ਇਨ੍ਹਾਂ ਕਾਰਨ ਹਰ ਵੇਲੇ ਰੁੱਝਿਆ ਨਹੀਂ ਰਹਿੰਦਾ ਸੀ ਪਰ ਮੋਬਾਈਲ ਅਕਾਰ ਵਿਚ ਛੋਟਾ ਤੇ
ਹਰ ਸਮੇਂ ਕੋਲ ਹੋਣ ਕਾਰਨ ਵਿਅਕਤੀ ਹਰ ਵੇਲੇ ਇਸ ਉਪਰ ਹੀ ਅੱਖਾਂ ਟਿਕਾਈ ਅਤੇ ਉਂਗਲਾਂ ਭਜਾਈ ਰਖਦਾ ਹੈ।
ਇਸ
ਨਾਲ ਨਾਕੇਵਲ ਸਮਾਂ ਹੀ ਬਰਬਾਦ ਹੁੰਦਾ ਹੈ ਸਗੋਂ ਮਹੱਤਵਪੂਰਨ ਗੰਭੀਰ ਗੱਲਾਂ ਵੱਲ ਧਿਆਨ ਨਹੀਂ ਜਾਂਦਾ।
ਵਿਅਕਤੀ
ਹਰ ਸਮੇਂ ਸ਼ੇਅਰ ਪੜ੍ਹਨ, ਚੁਟਕਲੇ ਸਾਂਝੇ ਕਰਨ ਅਤੇ ਫੋਟੋਆਂ ਦੇਖਣ
ਵਿਚ ਸਮਾਂ ਗੁਜ਼ਾਰ ਦਿੰਦਾ ਹੈ। ਆਪਣੇ
ਮਨੋਰੰਜਨੀ ਤੱਤ ਕਾਰਨ ਇਹ ਕਿਰਿਆ ਹੌਲੀ ਹੌਲੀ ਆਦਤ ਬਣ ਜਾਂਦੀ ਹੈ।
ਜਿਵੇਂ
ਸ਼ਰਾਬ ਸ਼ਰਾਬੀ ਬਣਾ ਦਿੰਦੀ ਹੈ। ਅਫੀਮ
ਫੀਮੀ ਬਣਾ ਦਿੰਦੀ ਹੈ ਇੰਜ ਹੀ ਫੇਸਬੁੱਕ ਦੇ ਸ਼ੁਕੀਨਾ ਨੂੰ ਫੇਸਬੁਕੇਰੀਆ ਅਤੇ ਵਾਟਸ ਅਪੇਰੀਆ ਹੋ ਰਿਹਾ
ਹੈ।
2. ਹਾਸੇ ਦਾ ਤਮਾਸ਼ਾ
ਜ਼ਿੰਦਗੀ ਵਿਚ ਬਹੁਤ ਕੁਝ ਅਸੀਂ ਅਜਿਹਾ ਕਰਦੇ ਹਾਂ ਜੋ
ਨਿੱਜੀ ਹੁੰਦਾ ਹੈ ਜਾਂ ਬਹੁਤ ਨੇੜੇ ਦੇ ਦੋਸਤਾਂ ਦਰਮਿਆਨ ਸਾਂਝਾ ਕਰਨ ਵਾਲਾ ਹੁੰਦਾ ਹੈ।
ਅਸੀਂ
ਸਾਰੇ ਹੀ ਜਾਣਦੇ ਹਾਂ ਕਿ ਯਾਰ ਦੋਸਤ ਬੰਦ ਕਮਰੇ ਦੀ ਮਹਿਫਲ ਵਿਚ ਬੈਠਿਆਂ ਹਾਸਾ ਠੱਠਾ ਕਰਦਿਆਂ ਕਈ ਕਿਸਮ
ਦੀਆਂ ਹਰਕਤਾਂ ਕਰ ਲੈਂਦੇ ਹਾਂ ਪਰ ਅੱਜ ਸੂਖ਼ਮ ਰਿਕਾਰਡਿੰਗ ਡਿਵਾਈਸ ਮੋਬਾਈਲ ਕੈਮਰੇ ਕਾਰਨ ਇਨ੍ਹਾਂ
ਪਲਾਂ ਨੂੰ ਪਰਸਪਰ ਭਰੋਸੇ (ਗੁੱਡ ਫੇਥ) ਜਾਂ ਅਨਜਾਣੇ ਵਿਚ ਰਿਕਾਰਡ ਕਰ ਲਿਆ ਜਾਂਦਾ ਹੈ ਅਤੇ ਇਸ ਨੂੰ ਦੋਸਤਾਂ ਮਿੱਤਰਾਂ ਦੇ ਘੇਰੇ
ਵਿਚ ਸਾਂਝਾ ਕਰ ਦਿੱਤਾ ਜਾਂਦਾ ਹੈ। ਕਈ
ਵਾਰ ਇਹ ਦੋਸਤਾਂ ਮਿੱਤਰਾਂ ਦੇ ਘੇਰੇ ਵਿਚੋਂ ਨਿਕਲ ਕੇ ਜਨਤਕ ਹੋ ਜਾਂਦਾ ਹੈ ਤਾਂ ਹਾਸੇ ਦਾ ਤਮਾਸ਼ਾ ਬਣ
ਜਾਂਦਾ ਹੈ। ਹੋਸਟਲ
ਦੇ ਕਮਰਿਆਂ ਵਿਚ ਸਾਊ ਤੋਂ ਸਾਊ ਕੁੜੀਆਂ ਖੜਮਸਤੀ ਕਰਦੀਆਂ ਨਚਦੀਆਂ ਗਾਉਂਦੀਆਂ ਇਕ ਦੂਜੀ ਨੂੰ ਢਾਹੁੰਦੀਆਂ
ਅਜੀਬੋ ਗਰੀਬ ਹਰਕਤਾਂ ਕਰਦੀਆਂ ਹਨ। ਪਰ
ਜਿਵੇਂ ਪਿਛਲੇ ਦਿਨੀ ਇਕ ਪਹਾੜਾਂ ਦੇ ਪ੍ਰਸਿੱਧ ਧਾਰਮਿਕ ਵਿਦਿਅਕ ਸੰਸਥਾ ਦੇ ਹੋਸਟਲ ਦੀਆਂ ਕੁੜੀਆਂ ਦੇ
ਨਾਚ ਗਾਣੇ ਦੀ ਵੀਡੀਓ ਵਾਇਰਲ ਹੋਈ ਹੈ, ਉਸ ਨੇ ਸੰਸਥਾ ਨੂੰ ਹੀ ਨਮੋਸ਼ੀ
ਨਹੀਂ ਦਿੱਤੀ ਸਗੋਂ ਕੁੜੀਆਂ ਦਾ ਭਵਿੱਖ ਵੀ ਖਰਾਬ ਕਰ ਦਿੱਤਾ ਹੈ।
ਭਾਵ
ਕੁੜੀਆਂ ਨੇ ਹਾਸੇ ਹਾਸੇ ਵਿਚ ਆਪਣੇ ਪੈਰੀਂ ਆਪ ਕੁੜਾ ਮਾਰ ਲਿਆ ਹੈ।
ਦਕੀਆਨੂਸੀ
ਮਾਪਿਆਂ ਨੇ ਕੁੜੀਆਂ ਪੜ੍ਹਨੋਂ ਹਟਾ ਲਈਆਂ ਹਨ। ਇਸੇ
ਪ੍ਰਕਾਰ ਪੀ.ਜੀ. ਰਹਿੰਦੀਆਂ ਦੋ ਕੁੜੀਆਂ
ਸੋਡੇ ਦੀ ਬੋਤਲ ਨਾਲ ਸ਼ਰਾਬੀ ਦੀ ਅਦਾਕਾਰੀ ਕਰ ਰਹੀਆਂ ਹਨ ਅਤੇ ਤੀਜੀ ਉਨ੍ਹਾਂ ਦੀ ਵੀਡੀਓ ਬਣਾ ਰਹੀ ਹੈ।
ਇਹ
ਸ਼ਰਾਬੀ ਦੀ ਅਦਾਕਾਰੀ ਕੁੜੀ ਦੀ ਮੰਗਣੀ ਟੁੱਟਣ ਦਾ ਸਬੱਬ ਬਣਦੀ ਹੈ।
ਅੱਜਕਲ੍ਹ
ਯਾਰੀ ਮਿਹਣੋ ਮਿਹਣੀ ਹੋ ਕੇ ਨਹੀਂ ਟੁੱਟਦੀ ਸਗੋਂ ਫੋਟੋਆਂ ਡਲੀਟ ਕਰਕੇ ਟੁੱਟਦੀ ਹੈ।
3 ਬਲੈਕ ਮੇਲਿੰਗ
ਇਸ ਸੋਸ਼ਲ
ਮੀਡੀਏ ਦੀ ਦੁਨੀਆਂ ਵਿਚ ਪਿਆਰ ਖੇਡ ਖੇਡਦੇ ਮੁੰਡੇ ਕੁੜੀਆਂ ਦਾ ਸਭ ਤੋਂ ਮਾੜਾ ਪੱਖ ਕਿਸੇ ਇਕ ਧਿਰ ਵੱਲੋਂ
ਕੀਤੀ ਬਲੈਕ ਮੇਲਿੰਗ ਹੈ। ਤੁਸੀਂ
ਜਿਸ ਉਪਰ ਵਿਸ਼ਵਾਸ ਕਰਦੇ ਹੋ ਉਹ ਕਈ ਵਾਰ ਵਿਸ਼ਵਾਸਘਾਤੀ ਹੁੰਦਾ ਹੈ ਜਿਸ ਨੂੰ ਤੁਸੀਂ ਸ਼ਹਿਦ ਸਮਝ ਕੇ ਚੱਟਦੇ
ਹੋ ਉਹ ਜ਼ਹਿਰ ਹੁੰਦਾ ਹੈ। ਇਕ ਸੈਲਫੀ
ਜੀਵਨ ਤਬਾਹ ਕਰ ਦਿੰਦੀ ਹੈ। ਆਮ ਹਾਲਤਾਂ
ਵਿਚ ਵਿਅਕਤੀ ਮੁੱਕਰ ਜਾਂਦੇ ਹਨ ਪਰ ਫੋਟੋ–ਵੀਡੀਓ ਸਦੀਵੀ ਗਵਾਹ
ਬਣ ਜਾਂਦੀ ਹੈ। ਨਵੀਂ
ਪੀੜ੍ਹੀ ਨੂੰ ਇਹ ਅਣਮੰਗੀ ਸਲਾਹ ਹੈ ਕਿ ਉਸ ਰਸਤੇ ਕਦੇ ਨਹੀਂ ਤੁਰਨੀ ਚਾਹੀਦਾ ਜਿੱਥੇ ਨਾ ਅੱਗੇ ਮੰਜਲ
ਹੋਵੇ ਅਤੇ ਨਾ ਪਿੱਛੇ ਮੁੜਨ ਦਾ ਰਾਹ ਹੋਵੇ।
4.ਅਨਜਾਣੇ ਵਿਚ ਚੋਰਾਂ ਨੂੰ ਦਾਅਵਤਾਂ
ਬਹੁਤੀ
ਵੇਰੀ ਨਵੀਂ ਪੀੜ੍ਹੀ ਕੀ ਖਰੀਦਿਆ? (ਗਹਿਣਾ, ਕਾਰ ਬਗੈਰਾ) ਕੀ ਵੇਚਿਆ(ਪਲਾਟ,
ਜ਼ਮੀਨ ਬਗੈਰਾ) ਕਿੱਥੇ ਜਾਣਾ ਅਤੇ ਕਦੋਂ ਆਉਣਾ ਸਭ ਸਟੇਟਸ
ਵਜੋਂ ਪਾ ਦਿੰਦੇ ਹਨ ਜਿਸ ਨੂੰ ਤੁਹਾਡੇ ਦੋਸਤਾਂ ਦੇ ਭੇਸ ਵਿਚ ਛੁਪੇ ਦੁਸ਼ਮਣ ਜਾਂ ਅਪਰਾਧੀ ਤੱਤ ਵਰਤ
ਲੈਂਦੇ ਹਨ। ਉਦਾਹਰਨ
ਵਜੋਂ ਤੁਸੀਂ ਸਟੇਟਸ ਪਾ ਦਿੰਦੇ ਹੋ ਕਿ ਸਾਰਾ ਪਰਿਵਾਰ ਫਲਾਨੇ ਹੋਟਲ ਵਿਚ ਖਾਣਾ ਖਾ ਰਿਹਾ ਹੈ ਅਤੇ ਨਾਲ
ਹੀ ਤਸਵੀਰ ਸਾਂਝੀ ਕਰ ਦਿੰਦੇ ਹੋ। ਹੁਣ
ਚੋਰਾਂ ਨੂੰ ਮੌਜਾਂ ਬਣ ਜਾਂਦੀਆਂ ਹਨ ਅਤੇ ਉਹ ਅਰਾਮ ਨਾਲ ਆਪਣਾ ਕਾਰਜ ਸਿਰੇ ਚੜ੍ਹਾਉਂਦੇ ਹਨ।
ਬੰਬਈ
ਦਹਿਸ਼ਤਗਰਦੀ ਹਮਲੇ ਸਮੇਂ ਤਾਜ ਹੋਟਲ ਅੰਦਰ ਛੁਪੇ ਅੱਤਵਾਦੀਆਂ ਨੂੰ ਪੁਲਿਸ ਦੇ ਬਾਹਰਲੇ ਐਕਸ਼ਨਾਂ ਦੀ ਨਾਲੋ
ਨਾਲ ਪ੍ਰਮਾਣਿਕ ਜਾਣਕਾਰੀ ਮੁਫਤੋ ਮੁਫਤੀ ਸਿੱਧੇ ਪ੍ਰਸਾਰਣਾਂ ਨੇ ਅਨਜਾਣੇ ਵਿਚ ਹੀ ਮੁਹੱਈਆ ਕਰਵਾ ਦਿੱਤੀ।
ਸੋ
ਸੋਸ਼ਲ ਮੀਡੀਏ ਨੂੰ ਜੰਮ ਜੰਮ ਵਰਤੋ ਪਰ ਜਰਾ ਸੰਭਲ ਕੇ ।
ਇੱਥੇ ਇਹ ਦੱਸ ਦੇਣਾ ਵੀ ਯੋਗ ਹੋਵੇਗਾ ਕਿ
ਭਾਰਤ ਵਿਚ ਹੁਣ ਸਾਈਬਰ ਕਾਨੂੰਨ2008 ਲਾਗੂ ਹੈ।
ਅੱਜਕਲ੍ਹ
ਤੁਹਾਡੀ ਕਾਲ ਦਾ ਸਮਾਂ, ਸਥਾਨ, ਤੁਹਾਡੀ
ਪੋਸਟ ਕਿਹੜੇ ਕੁਨੈਕਸ਼ਨ, ਕਿਹੜੇ ਕੰਪਿਊਟਰ ਤੋਂ, ਕਿਹੜੇ ਮੋਬਾਈਲ ਨੰਬਰ ਤੋਂ ਹੋਈ ਹੈ? ਪਤਾ ਲੱਗ ਜਾਂਦਾ ਹੈ।
ਅਪਰਾਧਕ
ਗਤੀਵਿਧੀਆਂ ਕਰਨ ਵਾਲਿਆਂ ਨੂੰ ਰਿਕਾਰਡ ਕਢਵਾ ਕੇ ਪਕੜਿਆ ਜਾ ਸਕਦਾ ਹੈ ਅਤੇ ਇਹ ਵੀ ਦੱਸ ਦੇਣਾ ਯੋਗ
ਹੋਵੇਗਾ ਕਿ ਤੁਸੀਂ ਜਾਣੇ ਜਾਂ ਅਨਜਾਣੇ ਕਿਸੇ ਸਾਈਬਰ ਅਪਰਾਧ ਦੀ ਗਤੀਵਿਧੀ ਵਿਚ ਸ਼ਾਮਲ ਨਾ ਹੋਵੋ, ਤੁਸੀਂ ਪਕੜੇ ਜਾਵੋਗੇ। ਅਸ਼ਲੀਲ
ਜਾਂ ਧਾਰਮਿਕ ਨਫਰਤ ਫੈਲਾਉਣ ਵਾਲੀ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਨਿਸ਼ਾਨਾ ਬਨਾਉਣ ਵਾਲੀ ਸਮਗਰੀ ਤੁਹਾਡੇ
ਲਈ ਮੁਸੀਬਤ ਹੋ ਸਕਦੀ ਹੈ। ਸੋ ਸੋਸ਼ਲ
ਮੀਡੀਏ ਉਤੇ ਸਾਂਝੀ ਕਰਨ ਵਾਲੀ ਸਮੱਗਰੀ ਸੋਚ ਸਮਝ ਕੇ ਪਾਓ, ਇਹ ਤੁਹਾਡੀ
ਜ਼ਿੰਮੇਵਾਰੀ ਹੈ। ਉਸ ਦਾ
ਚੰਗਾ ਮਾੜਾ ਫਾਇਦਾ ਤੁਹਾਡੇ ਸਿਰ ਹੈ।
Wednesday, September 06, 2006
Punjabi Gazal De Rang - ਕੁਝ ਚੋਣਵੇਂ ਸ਼ਿਅਰ
ਜੇ ਕੰਨ ਪੜਵਾ ਕੇ ਵੀ ਸੱਜਣਾ ਦੇ ਦਿਲ ਦਾ ਤਖਤ ਮਿਲ ਜਾਏ
ਤਾਂ ਫਿਰ ਤਖਤਾਂ ਲਈ ਜਾ ਕੇ ਹਜ਼ਾਰੇ ਕੌਣ ਵੇਹੰਦਾ ਏ। (ਕਰਤਾਰ ਸਿੰਘ ਬਲੱਗਣ)
ਫੁੱਲ ਤੋੜ ਕੇ ਪੱਥਰ ਤੇ ਚੜ੍ਹਾ ਦਿੱਤਾ
ਪੁਜਾਰੀ ਕਿਤਨਾ ਨਾਦਾਨ ਨਿਕਲਿਆ ਏ (ਹਜਾਰਾ ਸਿੰਘ ਗੁਰਦਾਸਪੁਰੀ)
ਹੁਣ ਕਿਸੇ ਗੱਲ ਦਾ ਨਾ ਤੂੰ ਗੁੱਸਾ ਨਾ ਕਰੇਂ
ਹਾਏ ਛੇੜਖਾਨੀ ਦਾ ਮਜ਼ਾ ਜਾਂਦਾ ਰਿਹਾ। (ਚਾਨਣ ਗੋਬਿੰਦਪੁਰੀ)
ਕਿਸੇ ਥਲ ਚੋਂ ਮਾਰੀ ਹਾਕ, ਅਸਾਂ ਉਸ ਖਾਤਰ ਬਿਰਖ ਦੀ ਛਾਂ ਬਣ ਗਏ
ਉਹ ਪਲ ਦੋ ਪਲ ਬਹਿ ਚਲੇ ਗਏ, ਅਸੀਂ ਮੁੜ ਖੰਡਰ ਜਿਹੀ ਥਾਂ ਬਣ ਗਏ (ਬਚਨਜੀਤ)
ਉਮਰ ਭਰ ਤਾਂਘਦੇ ਰਹੇ ਦੋਵੇਂ, ਫਾਸਲਾ ਸੀ ਕਿ ਮੇਟਿਆ ਨਾ ਗਿਆ
ਮੈਂ ਤੈਨੂੰ ਦੌੜ ਕੇ ਨਾ ਮਿਲ ਸਕਿਆ, ਤੈਥੋਂ ਖੜ ਕੇ ਉਡੀਕਿਆ ਨਾ ਗਿਆ (ਵਿਜੇ ਵਿਵੇਕ)
ਤੂੰ ਨਦੀ ਹੈਂ ਇਕ ਸਮੁੰਦਰ ਵਾਸਤੇ ਵਹਿਣਾ ਹੈ ਤੂੰ
ਮੇਰੀ ਮਿੱਟੀ ਤਾਂ ਅਕਾਰਨ, ਖੋਰਦੇ ਰਹਿਣਾ ਹੈ ਤੂੰ (ਗੁਰਤੇਜ ਕੁਹਾਰਵਾਲਾ)
ਕੌਣ ਉਮੀਦਾਂ ਦੇ ਦਰਵਾਜੇ ਆਪਣੇ ਹੱਥੀਂ ਬੰਦ ਹੈ ਕਰਦਾ
ਤੇਜ ਹਵਾ ਦਾ ਕੋਈ ਬੁੱਲਾ ਆ ਕੇ ਬੂਹਾ ਢੋ ਜਾਂਦਾ ਹੈ (ਬਰਜਿੰਦਰ ਚੌਹਾਨ)
ਮੇਰੇ ਪਾਣੀਆਂ ਵਿਚ ਠਿੱਲ ਕਦੇ, ਮੈਨੂੰ ਰੂਹ ਤੋਂ ਰੂਹ ਤਕ ਵੀ ਮਿਲ ਕਦੇ
ਇਉਂ ਨਦੀ ਦੇ ਕੰਢੇ ਤੇ ਬੈਠ ਕੇ, ਕੀ ਕਿਸੇ ਦੀ ਬੁਝਦੀ ਏ ਪਿਆਸ ਦੱਸ (ਸੁਖਵਿੰਦਰ ਅੰਮ੍ਰਿਤ)
ਆਮ ਇਨਸਾਨ ਹਾਂ, ਸਿਕੰਦਰ ਨਹੀਂ
ਨਾ ਸੀ ਦੁਨੀਆਂ ਨੂੰ ਜਿੱਤਣ ਦੀ ਖਾਹਿਸ਼ ਕੋਈ
ਇਹ ਜ਼ਮਾਨਾ ਤਾਂ ਐਵੇਂ ਫ਼ਤਹਿ ਹੋ ਗਿਆ
ਸਿਰਫ ਤੈਨੂੰ ਫ਼ਤਹਿ ਕਰਦਿਆਂ ਕਰਦਿਆਂ (ਸੁਰਜੀਤ ਸਖੀ)
Tuesday, September 05, 2006
ਭਾਰਤੀ ਪੰਜਾਬ ਅੰਦਰ ਪੰਜਾਬੀ ਭਾਸ਼ਾ : ਪੰਜਾਬੀ ਸ਼ਨਾਖਤ ਦਾ ਮਸਲਾ
ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਉਪਰ ਜਦੋਂ ਵੀ ਹਮਲਾ ਹੁੰਦਾ ਹੈ ਤਾਂ ਮੁੱਖ ਤੌਰ ਤੇ ਪੰਜਾਬ ਦੇ ਤਿੰਨ ਵਰਗ ਹੀ ਅੱਗੇ ਆਉਂਦੇ ਹਨ। ਧਰਮਾਂ ਵਿਚੋਂ ਸਿੱਖ ਧਰਮ ਦੇ ਅਨੁਆਈ ਪੰਜਾਬੀ ਭਾਸ਼ਾ ਦੇ ਹੱਕ ਵਿਚ ਨਾਅਰਾ ਮਾਰਦੇ ਹਨ। ਕਲਾਕਾਰਾਂ ਅਤੇ ਬੁੱਧੀਜੀਵੀਆਂ ਵਿਚੋਂ ਪੰਜਾਬੀ ਲੇਖਕ ਅਤੇ ਅਧਿਆਪਕ ਆਵਾਜ ਉਠਾਉਂਦੇ ਹਨ ਅਤੇ ਇਸ ਤੋਂ ਇਲਾਵਾ ਪੰਜਾਬੀ ਅਖ਼ਬਾਰਾਂ ਦੇ ਮਾਲਕ ਸੰਪਾਦਕ ਅਤੇ ਪਾਠਕ ਇਸ ਸਬੰਧੀ ਫਿਕਰਮੰਦੀ ਜਾਹਰ ਕਰਦੇ ਹਨ।ਇਨ੍ਹਾਂ ਵਰਗਾਂ ਦੀ ਆਵਾਜ ਨੂੰ ਆਮ ਕਰਕੇ ਸਰਬਸਾਂਝੇ ਪੰਜਾਬੀ ਹਿਤ ਦੀ ਥਾਵੇਂ ਸਵੈਹਿਤ ਦੀ ਆਵਾਜ ਕਹਿ ਕੇ ਦਬਾਉਣ ਦਾ ਯਤਨ ਕੀਤਾ ਜਾਂਦਾ ਹੈ। ਆਮ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਧਾਰਮਿਕ ਗ੍ਰੰਥ ਪੰਜਾਬੀ ਭਾਸ਼ਾ ਵਿਚ ਹੋਣ ਕਰਕੇ ਇਸ ਸਬੰਧੀ ਰੌਲਾ ਪਾਉਂਦੇ ਹਨ। ਪੰਜਾਬੀ ਲੇਖਕਾਂ ਅਤੇ ਅਧਿਆਪਕਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਲੇਖਕਾਂ ਨੂੰ ਆਪਣੀਆਂ ਪੁਸਤਕਾਂ ਵਿਕਣ ਦਾ ਫਿਕਰ ਹੁੰਦਾ ਹੈ ਅਤੇ ਅਧਿਆਪਕਾਂ ਨੂੰ ਆਪਣੇ ਰੋਜ਼ਗਾਰ ਖੁੱਸਣ ਦਾ ਖਦਸ਼ਾ ਹੁੰਦਾ ਹੈ। ਅਸਲ ਵਿਚ ਇਹ ਕੇਵਲ ਪੰਜਾਬੀ ਭਾਸ਼ਾ ਵਿਰੋਧੀਆਂ ਵੱਲੋਂ ਹੀ ਨਹੀਂ ਸਗੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲੋ ਨਾਲ ਆਮ ਲੋਕਾਂ ਦੇ ਵਿਰੋਧੀਆਂ ਵੱਲੋਂ ਪਰਚਾਰਿਆ ਜਾਂਦਾ ਝੂਠ ਹੈ।
ਸਭ ਤੋਂ ਪਹਿਲੀ ਗੱਲ ਇਹ ਕਿ ਪੰਜਾਬੀ ਕੇਵਲ ਸਿੱਖਾਂ ਦੀ ਭਾਸ਼ਾ ਨਹੀਂ ਹੈ। ਪੰਜਾਬ ਦੇ ਕੁੱਲ ਪੰਜਾਬੀ ਬੋਲਣ ਵਾਲੇ ਹਿੰਦੂਆਂ ਅਤੇ ਸਿੱਖਾਂ ਤੋਂ ਵੱਧ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਵਿਚ ਰਹਿੰਦੇ ਮੁਸਲਮਾਨ ਹਨ। ਇਸੇ ਆਧਾਰ ਉਪਰ ਹੀ ਪੰਜਾਬੀ ਸੰਸਾਰ ਦੀ ਬਾਹਰਵੀਂ ਜ਼ੁਬਾਨ ਹੈ। ਭਾਰਤ ਵਿਚ ਵੀ ਕੁੱਲ ਪੰਜਾਬੀ ਭਾਸ਼ੀ ਹਿੰਦੂਆਂ ਦੀ ਗਿਣਤੀ ਸਿੱਖਾਂ ਦੀ ਗਿਣਤੀ ਤੋਂ ਵਧ ਹੈ। ਆਬਾਦੀ ਕ੍ਰ੍ਰਮ ਅਨੁਸਾਰ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਵਿਚ ਸਿੱਖਾਂ ਦੀ ਵਾਰੀ ਮੁਸਲਮਾਨਾਂ ਅਤੇ ਹਿੰਦੂਆਂ ਤੋਂ ਬਾਅਦ ਆਉਂਦੀ ਹੈ। ਪਰੰਤੂ ਪਿਛਲੀ ਡੇਢ ਸਦੀ ਵਿਚ ਅੰਗਰੇਜ਼ ਸਾਮਰਾਜ ਦੇ ਦੌਰ ਦੀਆਂ ਰਾਜਸੀ, ਆਰਥਿਕ ਅਤੇ ਵਿਦਿਅਕ ਨੀਤੀਆਂ ਅਜੋਕੇ ਦੌਰ ਦੀ ਵੋਟ ਸਿਆਸਤ ਨਾਲ ਰਲ ਗਈਆਂ ਤਾਂ ਪੰਜਾਬੀ ਭਾਸ਼ਾ ਨੂੰ ਸਿੱਖਾਂ ਨਾਲ ਜੋੜ ਦਿੱਤਾ ਗਿਆ ਹੈ। ਅੱਜ ਦੇ ਪ੍ਰਸੰਗ ਵਿਚ ਅਸਲ ਸਥਿਤੀ ਇਹ ਹੈ ਕਿ ਜੇ ਕਦੇ ਨਿੱਕੇ ਲਾਲਚਾਂ ਲਈ ਗੁਰੂ ਨਾਨਕ ਦੇਵ ਜੀ ਨੇ ਖੱਤਰੀਆਂ ਦਾ ਧਰਮ ਛੋਡਿਆ ਮਲੇਛ ਭਾਖਿਆ ਗਹੀ‘ ਦਾ ਉਲਾਂਭਾ ਦਿੱਤਾ ਸੀ ਤਾਂ ਸਿੱਖਾਂ ਵਿਚ ਇਕ ਸਾਧਨ ਸੰਪੰਨ ਕੁਲੀਨ ਵਰਗ ਪੈਦਾ ਹੋ ਚੁੱਕਿਆ ਹੈ ਜੋ ਨਿੱਕੇ ਦੁਨਿਆਵੀ ਲਾਲਚਾਂ ਅਧੀਨ ਪੰਜਾਬੀ ਭਾਸ਼ਾ ਤੋਂ ਬੇਮੁੱਖ ਹੋ ਰਿਹਾ ਹੈ। ਮਸਲਾ ਭਾਸ਼ਾ ਨੂੰ ਕਿਸੇ ਧਰਮ ਨਾਲ ਜੋੜਨ ਨਾਲ ਹੱਲ ਨਹੀਂ ਹੋਣਾ ਸਗੋਂ ਇਸ ਨੂੰ ਸਮੂੰਹ ਪੰਜਾਬੀਆਂ ਦਾ ਮਸਲਾ ਸਮਝਣ ਨਾਲ ਹੋਣਾ ਹੈ। ਜਿੱਥੋਂ ਤਕ ਲੇਖਕਾਂ ਦੀ ਪੁਸਤਕ ਵਿਕਣ ਦਾ ਮਸਲਾ ਹੈ, ਇਸ ਸਮੇਂ ਕੋਈ ਵੀ ਲੇਖਕ ਆਪਣੀਆਂ ਲਿਖੀਆਂ ਪੁਸਤਕਾਂ ਦੀ ਕਮਾਈ ਨਾਲ ਰੋਟੀ ਨਹੀਂ ਖਾ ਰਿਹਾ ਸਗੋਂ ਪੱਲਿਓ ਪੈਸੇ ਅਤੇ ਸਮਾਂ ਖਰਚ ਰਿਹਾ ਹੈ। ਇਸੇ ਪ੍ਰਕਾਰ ਪੰਜਾਬੀ ਭਾਸ਼ਾ ਦਾ ਮਸਲਾ ਨਿਰਾ-ਪੁਰਾ ਕੁਝ ਵਿਅਕਤੀਆਂ ਦੇ ਰੁਜ਼ਗਾਰ ਦਾ ਮਸਲਾ ਨਹੀਂ ਹੈ ਸਗੋਂ ਇਸ ਨਾਲ ਸਮੂੰਹ ਪੰਜਾਬੀਆਂ ਦੀ ਹੋਣੀ ਜੁੜੀ ਹੋਈ ਹੈ। ਹਥਲੇ ਲੇਖ ਦਾ ਮੰਤਵ ਇਸੇ ਹੋਣੀ ਵੱਲ ਸੰਕੇਤ ਕਰਨਾ ਅਤੇ ਭਾਸ਼ਾ ਦੇ ਵਡੇਰੇ ਸਰੋਕਾਰਾਂ ਨੂੰ ਸਾਹਮਣੇ ਲਿਆਉਣਾ ਹੈ ਪਰੰਤੂ ਉਹ ਮਸਲਾ ਛੁਹਣ ਤੋਂ ਪਹਿਲਾਂ ਕੁਝ ਪੰਜਾਬੀ ਦੇ ਵਿਰੋਧ ਵਿਚ ਦਿੱਤੀਆਂ ਜਾਂਦੀਆਂ ਦਲੀਲਾਂ ਨੂੰ ਵੀ ਵਾਚ ਲੈਣਾ ਬਣਦਾ ਹੈ।
ਪੰਜਾਬੀ ਭਾਸ਼ਾ ਰੁਜ਼ਗਾਰ ਵਿਚ ਸਹਾਇਤਾ ਨਹੀਂ ਕਰਦੀ - ਇਹ ਆਮ ਦਲੀਲ ਦਿੱਤੀ ਜਾਂਦੀ ਹੈ ਕਿ ਪੰਜਾਬੀ ਭਾਸ਼ਾ ਵਾਲਾ ਬੰਦਾ ਸ਼ੰਭੂ ਬਾਰਡਰ ਨਹੀਂ ਟੱਪ ਸਕਦਾ ਜਦੋਂ ਕਿ ਅੰਗਰੇਜੀ ਪੜ੍ਹੇ ਵਿਅਕਤੀ ਲਈ ਸਾਰੇ ਸੰਸਾਰ ਵਿਚ ਨੌਕਰੀਆਂ ਹਨ। ਅਸਲ ਵਿਚ ਅਜਿਹੀ ਦਲੀਲ ਦੇਣ ਵੇਲੇ ਵਿਅਕਤੀ ਪੰਜਾਬੀ ਭਾਸ਼ਾ ਦੀ ਪੜ੍ਹਾਈ, ਪੰਜਾਬੀ ਸਾਹਿਤ ਦੀ ਪੜ੍ਹਾਈ, ਪੰਜਾਬੀ ਮਾਧਿਅਮ ਵਿਚ ਪੜ੍ਹਾਈ, ਹੋਰ ਗਿਆਨ ਅਨੁਸਾਸ਼ਨਾ ਦੀ ਪੜ੍ਹਾਈ ਨੂੰ ਆਪਣੀ ਅਗਿਆਨਤਾ ਅਤੇ ਚਤੁਰਾਈ ਦੋਨਾ ਕਾਰਨਾਂ ਕਰਕੇ ਰਲਗੱਡ ਕਰ ਰਿਹਾ ਹੁੰਦਾ ਹੈ। ਅਗਿਆਨਤਾ ਜਿਵੇਂ ਕੋਈ ਅਨਪੜ੍ਹ ਪੇਂਡੂ ਸੱਠਵਿਆਂ ਵਿਚ ਵਰਕ ਪਰਮਿਟ ਤੇ ਇੰਗਲੈਂਡ ਚਲਾ ਗਿਆ ਅਤੇ ਵਾਪਸ ਆ ਕੇ ਦਸਦਾ ਹੈ ਕਿ ਅੰਗਰੇਜ਼ਾਂ ਨੇ ਭਾਰਤ ਤੇ ਰਾਜ ਤਾਂ ਕਰਨਾ ਹੀ ਸੀ ਉਥੇ ਤਾਂ ਬੱਚਾ ਬੱਚਾ ਅੰਗਰੇਜ਼ੀ ਬੋਲਦਾ ਹੈ। (ਅਨਪੜ੍ਹ ਅੰਗਰੇਜ਼ ਵੀ ਅੰਗਰੇਜ਼ੀ ਬੋਲਦੇ ਹਨ) ਹੁਣ ਇਹ ਅਗਿਆਨਤਾ ਹੈ ਪਰੰਤੂ ਦਲੀਲਾਂ ਦੇਣ ਵਾਲੇ ਬਹੁਤ ਚਤੁਰਾਈ ਨਾਲ ਗਿਆਨ ਅਨੁਸਾਸ਼ਨਾ ਨੂੰ ਰਲਗੱਡ ਕਰਦੇ ਹਨ।
ਇੰਗਲੈਂਡ, ਅਮਰੀਕਾ, ਕੈਨੇਡਾ ਜਾਂ ਆਸਟਰੇਲੀਆ ਵਿਚ ਜੰਮੇ ਹਰ ਸਖਸ਼ ਨੂੰ ਅੰਗਰੇਜ਼ੀ ਆਉਂਦੀ ਹੈ ਪਰ ਸਾਰੇ ਡਾਕਟਰ, ਇੰਜਨੀਅਰ ਜਾਂ ਵਿਗਿਆਨੀ ਨਹੀਂ ਹੁੰਦੇ। ਇਨ੍ਹਾਂ ਅਨੁਸਾਸ਼ਨਾ ਦੀ ਉਨ੍ਹਾਂ ਨੂੰ ਵੀ ਪੜ੍ਹਾਈ ਕਰਨੀ ਪੈਂਦੀ ਹੈ। ਇਨ੍ਹਾਂ ਚਾਰਾਂ ਦੇਸ਼ਾਂ ਅਤੇ ਕੁਝ ਭਾਰਤ ਵਰਗੇ ਤੀਜੀ ਦੁਨੀਆਂ ਦੇ ਬਸਤੀਆਂ ਰਹੇ ਦੇਸ਼ਾਂ ਤੋਂ ਛੁੱਟ ਬਾਕੀ ਸਾਰੇ ਦੇਸ਼ਾਂ ਵਿਚ ਫਰਾਂਸ, ਜਰਮਨੀ, ਇਟਲੀ, ਰੂਸ, ਜਾਪਾਨ ਵਿਚ ਵਿਗਿਆਨ ਦੀ ਸਾਰੀ ਪੜ੍ਹਾਈ ਆਪਣੀ ਭਾਸ਼ਾ ਵਿਚ ਹੁੰਦੀ ਹੈ। ਚਾਹੀਦਾ ਤਾਂ ਇਹ ਹੈ ਕਿ ਹਰ ਅਨੁਸਾਸ਼ਨ ਨੂੰ ਪੰਜਾਬੀ ਵਿਚ ਪੜ੍ਹਾਇਆ ਜਾਂਦਾ, ਉਲਟਾ ਅਸੀਂ ਹਰ ਅਨੁਸਾਸ਼ਨ ਨੂੰ ਅੰਗਰੇਜ਼ੀ ਵਿਚ ਪੜ੍ਹਾਉਣ ਦੀ ਵਕਾਲਤ ਕਰਨ ਲੱਗ ਪਏ ਹਾਂ। ਇਹ ਦੇਖਣ ਨੂੰ ਸੌਖਾ ਅਤੇ ਸਿੱਧਾ ਰਾਹ ਲਗਦਾ ਹੈ। ਅਸਲ ਵਿਚ ਔਖਾ ਅਤੇ ਗੁੰਝਲਦਾਰ ਹੈ। ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਵਿਚ ਤਾਂ ਕੀ ਸਮੁੱਚੇ ਭਾਰਤ ਵਿਚ ਹੀ ਇਸ ਸਮੇਂ ਬੇਰੁਜ਼ਗਾਰੀ ਦੈਂਤ ਬਣ ਕੇ ਡਰਾ ਰਹੀ ਹੈ। ਅੰਗਰੇਜ਼ੀ ਪੜ੍ਹਿਆਂ ਨੂੰ ਵੀ ਕੋਈ ਰੁਜ਼ਗਾਰ ਨਹੀਂ ਲੱਭ ਰਿਹਾ। ਮਸਲਾ ਰੁਜ਼ਗਾਰ ਮੌਕੇ ਪੈਦਾ ਕਰਨ ਦਾ ਹੈ ਜਿਸ ਨੂੰ ਵਾਧੂ ਭਾਸ਼ਾ ਨਾਲ ਜੋੜਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਦਲੀਲ ਦਿੱਤੀ ਜਾਂਦੀ ਹੈ ਕਿ ਪੱਛਮੀ ਮੁਲਕਾਂ ਵਿਚ ਗ੍ਰੈਜੂਏਟ ਪੱਧਰ ਤੇ ਭਾਸ਼ਾ ਪੜ੍ਹਾਈ ਨਹੀਂ ਜਾਂਦੀ ਜਦੋਂ ਕਿ ਪੰਜਾਬ ਵਿਚ ਗ੍ਰੈਜੂਏਟ ਪੱਧਰ ਉਪਰ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਪੜ੍ਹਾਈ ਜਾਂਦੀ ਹੈ। ਅਸਲ ਵਿਚ ਅਜਿਹੀਆਂ ਦਲੀਲਾਂ ਕੇਵਲ ਅਗਿਆਨਤਾ ਵਿਚੋਂ ਹੀ ਜਨਮ ਨਹੀਂ ਲੈਂਦੀਆਂ ਸਗੋਂ ਅੰਨ੍ਹੀ ਪੱਛਮਪ੍ਰਸਤੀ ਵਿਚੋਂ ਜਨਮਦੀਆਂ ਹਨ। ਇਥੇ ਇਹ ਵੀ ਧਿਆਨ ਦੇਣ ਵਾਲਾ ਮੁੱਦਾ ਹੈ। ਉਨ੍ਹਾ ਦੇਸ਼ਾਂ ਵਿਚ ਉਚੇਰੀ ਸਿੱਖਿਆ ਦਾ ਮਾਧਿਅਮ ਮਾਤਰੀ ਜ਼ੁਬਾਨ ਹੈ। ਸਾਡੇ ਉਚੇਰੀ ਸਿੱਖਿਆ ਦਾ ਮਾਧਿਅਮ ਪੰਜਾਬੀ ਕਰ ਦਿੱਤਾ ਜਾਵੇ ਫੇਰ ਪੰਜਾਬੀ ਜ਼ਰੂਰੀ ਪੜ੍ਹਾਉਣ ਦੀ ਜ਼ਰੂਰਤ ਨਹੀਂ ਰਹੇਗੀ। ਉਸ ਸਮੇਂ ਤਕ ਮੌਜੂਦਾ ਪ੍ਰਬੰਧ ਨੂੰ ਬਦਲਣਾ ਠੀਕ ਨਹੀਂ ਹੈ।
ਪੰਜਾਬੀ ਦਾ ਵਿਰੋਧ ਅਸਲ ਵਿਚ ਸਾਧਨ ਸੰਪੰਨ ਅਮੀਰ ਸ਼੍ਰੇਣੀ ਵੱਲੋਂ ਗਰੀਬ ਲੋਕਾਂ ਖਿਲਾਫ ਵਰਤਿਆ ਜਾਣ ਵਾਲਾ ਹਥਿਆਰ ਹੈ। ਉਚੇਰੀਆਂ ਨੌਕਰੀਆਂ ਅਤੇ ਉਚ ਨਿਆਂ ਦਾ ਮਾਧਿਅਮ ਅੰਗਰੇਜ਼ੀ ਨੂੰ ਬਣਾ ਦੇਣਾ ਕੋਈ ਜ਼ਰੂਰਤ ਜਾਂ ਮਜ਼ਬੂਰੀ ਨਹੀਂ ਹੈ ਜਿਵੇਂ ਇਸ ਨੂੰ ਪਰਚਾਰਿਆ ਜਾਂਦਾ ਹੈ ਸਗੋਂ ਇਹ ਸਾਧਨ ਸੰਪੰਨ ਉਚੇਰੀ ਸ਼੍ਰੇਣੀ ਦੀ ਆਪਣੇ ਹਿਤਾਂ ਲਈ ਘੜੀਆਂ ਜਾਂਦੀਆਂ ਬਹੁਤ ਸਾਰੀਆਂ ਸਾਜਿਸ਼ਾਂ ਦੀ ਚਾਲਾਂ ਵਿਚੋਂ ਚਾਲ ਹੈ। ਇਸ ਦਾ ਕਾਰਨ ਇਹ ਹੈ ਕਿ ਹਰ ਪੰਜਾਬੀ ਬੱਚੇ ਨੂੰ ਪੰਜਾਬੀ ਭਾਸ਼ਾ ਅਤੇ ਆਲੇ ਦੁਆਲੇ ਦਾ ਵਾਤਾਵਰਣ ਪੰਜਾਬੀ ਭਾਸ਼ਾ ਵਾਲਾ ਹੋਣ ਕਰਕੇ (ਮਾਤ ਭਾਸ਼ਾ) ਹੋਣ ਕਰਕੇ ਬੋਲਣੀ ਸਹਿਜ ਹੀ ਆ ਜਾਣੀ ਹੁੰਦੀ ਹੈ ਅਤੇ ਇਸ ਨੂੰ ਪੜ੍ਹਨਾ ਅਤੇ ਲਿਖਣਾ ਵੀ ਬੋਲਣਾ ਆਉਂਦਾ ਹੋਣ ਕਰਕੇ ਤਕਨੀਕੀ ਭਾਸ਼ਾ ਵਿਚ ਸ਼ਬਦ ਭੰਡਾਰ ਅਤੇ ਵਿਆਕਰਨ ਅਵਚੇਤਨ ਦਾ ਅੰਗ ਹੋਣ ਕਰਕੇ ਹਰ ਭਾਸ਼ਾ ਦੇ ਬੁਲਾਰੇ ਕੋਲ ਉਸ ਭਾਸ਼ਾ ਦੀ ਲੈਂਗ (langue) ਹੁੰਦੀ ਹੈ। ਇਸੇ ਮਾਤ ਭਾਸ਼ਾ ਰਾਹੀਂ ਉਸ ਨੇ ਗਿਆਨ ਗ੍ਰਹਿਣ ਕਰਨਾ ਹੁੰਦਾ ਹੈ। ਭਾਵ ਦੂਸਰੇ ਅਨੁਸਾਸ਼ਨਾ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੁੰਦੀ ਹੈ। ਇਸ ਦੇ ਉਲਟ ਵਿਦੇਸ਼ੀ ਭਾਸ਼ਾ ਦੀ ਵਿਦਿਆਰਥੀ ਕੋਲ ਸਕੂਲ ਜਾਣ ਸਮੇਂ ਕੋਈ ਪੂਰਵ ਮੌਜੂਦ ਲੈਂਗ (ਵਿਆਕਰਨ ਅਤੇ ਸ਼ਬਦ ਭੰਡਾਰ) ਨਾ ਹੋਣ ਕਰਕੇ ਉਸ ਨੂੰ ਵਿਸ਼ੇਸ਼ ਤਰੱਦਦ ਨਾਲ ਪੜ੍ਹਨਾ ਲਿਖਣਾ ਅਤੇ ਬੋਲਣਾ ਸਿੱਖਣਾ ਪੈਂਦਾ ਹੈ। ਇਸ ਲਈ ਉਸ ਨੂੰ ਵਧੇਰੇ ਸਮਾਂ ਅਤੇ ਸ਼ਕਤੀ ਲਗਾਉਣੀ ਪੈਂਦੀ ਹੈ।ਭਾਸ਼ਾ ਸਿੱਖਣ ਅਤੇ ਗਿਆਨ ਗ੍ਰਹਿਣ ਕਰਨ ਵਿਚ ਮਾਤ ਭਾਸ਼ਾ ਦੀ ਥਾਂ ਤੇ ਵਿਦੇਸ਼ੀ ਭਾਸ਼ਾ ਕਿਵੇਂ ਗੈਰ ਮਨੋਗਿਆਨਕ ਹੈ, ਇਸ ਬਾਰੇ ਹਾਲ ਦੀ ਘੜੀ ਚਰਚਾ ਬੰਦ ਕਰਕੇ ਪਹਿਲਾਂ ਅਸੀਂ ਸਾਜਿਸ਼ ਵੱਲ ਹੀ ਧਿਆਨ ਦਿਵਾਉਣਾ ਚਾਹੁੰਦੇ ਹਾਂ। ਸੋ ਜੇ ਦੋ ਵਿਦਿਆਰਥੀ ਇਕੋ ਜਿੰਨੀ ਬੁੱਧੀ ਵਾਲੇ ਹੋਣ (ਮਨੋਵਿਗਿਆਨੀਆਂ ਅਨੁਸਾਰ ਬੁੱਧੀ ਫਲ ਜਾਤ, ਜਮਾਤ, ਉਮਰ, ਧਰਮ ਨਸਲ ਨਾਲ ਪ੍ਰਭਾਵਿਤ ਨਹੀਂ ਹੁੰਦਾ।) ਤਾਂ ਸਮਾਨ ਬੁੱਧੀ ਫਲ ਵਾਲੇ ਵਿਅਕਤੀਆਂ ਨੇ ਸਿੱਖਿਆ ਦੇ ਖੇਤਰ ਵਿਚ ਇਕੋ ਜਿਹੇ ਸਮੇਂ ਵਿਚ ਲਗਭਗ ਇਕੋ ਜਿਹੀ ਚੀਜ਼ ਨੂੰ ਪੜ੍ਹ ਕੇ ਇਕੋ ਜਿੰਨੀ ਪ੍ਰਾਪਤੀ ਕਰਨੀ ਹੁੰਦੀ ਹੈ ਪਰੰਤੂ ਜੇ ਅਸੀਂ ਗੇਮ ਰੂਲ ਨਿਯਮ ਹੀ ਬਦਲ ਦੇਈਏ ਤਾਂ ਨਿਸਚੇ ਹੀ ਨਵੇਂ ਨਿਯਮਾਂ ਤੋਂ ਅਨਜਾਣ ਪਛੜ ਜਾਣਗੇ। ਉਦਾਹਰਨ ਵਜੋਂ ਜੇ ਆਪਾ ਸਥਿਤੀ ਨੂੰ ਵਧੇਰੇ ਸਪਸ਼ਟ ਕਰਨ ਲਈ ਉਦਾਹਰਨ ਲਈਏ ਦੋ ਕਬੱਡੀ ਖਿਡਾਰੀ ਜੋ ਭਾਰ ਵਿਚ ਬਰਾਬਰ ਹਨ ਪਰ ਉਨ੍ਹਾਂ ਵਿਚ ਇਕੋ ਨੂੰ ਲਗਾਤਾਰ 10 ਸਾਲ ਟੈਨਿਸ ਖੇਡਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਗਿਆਰਵੇਂ ਸਾਲ ਦੋਹਾਂ ਨੂੰ ਟੈਨਿਸ ਖੇਡਣ ਲਈ ਕਿਹਾ ਜਾਂਦਾ ਹੈ ਤਾਂ ਨਿਸਚੇ ਹੀ ਦੋਹਾਂ ਦੀ ਸਰੀਰਕ ਸ਼ਕਤੀ ਬਰਾਬਰ ਹੋਣ ਦੇ ਬਾਵਜੂਦ ਟੈਨਿਸ ਦੀ ਟ੍ਰੇਨਿੰਗ ਵਾਲਾ ਜਿੱਤ ਜਾਵੇਗਾ। ਇਸ ਤੋਂ ਇਹ ਸਿੱਟਾ ਕੱਢਣਾ ਕਿ ਟੈਨਿਸ ਵਾਲਾ ਵਿਅਕਤੀ ਵੱਧ ਸ਼ਕਤੀਸ਼ਾਲੀ ਹੈ, ਠੀਕ ਨਹੀਂ ਹੈ ਕਿਉਂਕਿ ਅਸਲ ਵਿਚ ਅਚਾਨਕ ਖੇਡ ਨਿਯਮ ਬਦਲ ਦਿੱਤੇ ਹਨ। ਇਸੇ ਪ੍ਰਕਾਰ ਸਾਡੇ ਸਿੱਖਿਆ ਪ੍ਰਬੰਧ ਵਿਚ ਇਕ ਪਾਸੇ ਤਾਂ ਪੰਜਾਬੀ ਦੀ ਪੜ੍ਹਾਈ ਕਰਵਾਈ ਜਾਂਦੀ ਸੀ, ਪੰਜਾਬੀ ਮਾਧਿਅਮ ਵਿਚ ਪੜ੍ਹਾਈ ਕਰਵਾਈ ਜਾਂਦੀ ਸੀ, ਦੂਜੇ ਪਾਸੇ ਦਸ ਸਾਲ ਬੱਚੇ ਨੂੰ ਅੰਗਰੇਜ਼ੀ ਦੀ ਪੜ੍ਹਾਈ ਕਰਵਾਈ ਗਈ ਅਤੇ ਅੰਗਰੇਜ਼ੀ ਮਾਧਿਅਮ ਵਿਚ ਦੂਸਰੇ ਅਨੁਸਾਸ਼ਨ ਪੜ੍ਹਾਏ ਗਏ। ਪੜ੍ਹਾਈ ਮੁਕੰਮਲ ਹੋਣ ਪਿੱਛੋਂ ਅੰਗਰੇਜ਼ੀ ਭਾਸ਼ਾ ਅਤੇ ਅੰਗਰੇਜ਼ ਮਾਧਿਅਮ ਵਿਚ ਟੈਸਟ ਲਏ ਗਏ ਤਾਂ ਨਤੀਜਾ ਤਾਂ ਪਹਿਲਾਂ ਹੀ ਪਤਾ ਸੀ ਕਿ ਕੀ ਹੋਣਾ ਸੀ। ਸਮੱਸਿਆ ਇਹ ਪੈਦਾ ਹੁੰਦੀ ਹੈ ਕਿ ਅਜਿਹਾ ਕਿਉਂ ਕੀਤਾ ਗਿਆ। ਇਨ੍ਹਾਂ ਨਤੀਜਿਆਂ ਦੇ ਆਧਾਰ ਤੇ ਹੁਣ ਇਹ ਆਖਿਆ ਜਾ ਰਿਹਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਉਚੇਰੀਆਂ ਪ੍ਰਤੀਯੋਗਤਾਵਾਂ ਵਿਚ ਪਾਸ ਨਹੀਂ ਹੁੰਦੇ ਕਿਉਂਕਿ ਉਹ ਅੰਗਰੇਜ਼ੀ ਨਹੀਂ ਪੜ੍ਹੇ ਹਨ। ਆਮ ਆਦਮੀ ਨੂੰ ਇਹ ਦਲੀਲ ਬੜੀ ਜਚਦੀ ਹੈ ਕਿ ਇਹ ਤਾਂ ਠੀਕ ਹੈ ਕਿ ਹੁਣ ਤਕ ਸਾਡੇ ਨਾਲ ਗੇਮਰੂਲ ਬਦਲ ਕੇ ਠੱਗੀ ਮਾਰੀ ਜਾਂਦੀ ਰਹੀ ਹੈ ਪਰੰਤੂ ਹੁਣ ਤਾਂ ਸਾਡੀਆਂ ਸਰਕਾਰਾਂ (ਤੋਤਾ ਸਿੰਘ, ਅਮਰਿੰਦਰ ਸਿੰਘ) ਅੰਗਰੇਜ਼ੀ ਭਾਸ਼ਾ ਜ਼ਰੂਰੀ ਕਰਕੇ ਸਾਡਾ ਭਲਾ ਹੀ ਕਰ ਰਹੀਆਂ ਹਨ। ਅਸਲ ਵਿਚ ਅਜਿਹਾ ਬਿਲਕੁਲ ਨਹੀਂ ਹੈ ਸਗੋਂ ਇਸ ਦਾ ਖਮਿਆਜਾ ਵੀ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਸਭ ਤੋਂ ਪਹਿਲੀ ਗੱਲ ਵਿਦੇਸ਼ੀ ਭਾਸ਼ਾ ਸਿੱਖਣ ਲਈ ਜਿਆਦਾ ਸਮਾਂ ਅਤੇ ਸ਼ਕਤੀ ਲਗਾਉਣੀ ਪੈਂਦੀ ਹੈ। ਇਹ ਸਹਿਜ ਸਮਾਜ ਵਿਚੋਂ ਨਹੀਂ ਸਿੱਖੀ ਜਾ ਸਕਦੀ। ਇਸ ਕੰਮ ਲਈ ਵਿਸ਼ੇਸ਼ ਟਰੇਂਡ ਅਧਿਆਪਕਾਂ ਦੀ ਜ਼ਰੂਰਤ ਹੈ, ਵਿਦੇਸ਼ੀ ਭਾਸ਼ਾ ਅੰਗਰੇਜ਼ੀ ਸਿੱਖਣ ਲਈ ਸਭ ਤੋਂ ਪਹਿਲੀ ਜ਼ਰੂਰਤ ਹੈ ਕਿ ਸਮਾਂ ਚਾਹੀਦਾ ਹੈ। ਜਿਥੇ ਵਿਅਕਤੀ ਆਪਣੀ ਮਾਤ ਭਾਸ਼ਾ ਵਿਚ ਇਕ ਖਾਸ ਪੱਧਰ ਦੀ ਪ੍ਰਵਹੀਤਾ 10 ਸਾਲਾਂ ਦੀ ਸਕੂਲੀ ਪੜ੍ਹਾਈ ਉਪਰੰਤ ਪ੍ਰਾਪਤ ਕਰ ਸਕਦਾ ਹੈ ਉਥੇ ਵਿਦੇਸ਼ੀ ਭਾਸ਼ਾ ਦੀ ਉਸੇ ਪੱਧਰ ਦੀ ਪ੍ਰਵੀਨਤਾ ਹਾਸਲ ਕਰਨ ਲਈ ਦੁੱਗਣਾ ਨਹੀਂ ਤਾਂ ਡੇਢਾ ਸਮਾਂ ਜ਼ਰੂਰੀ ਹੈ। ਪੜ੍ਹਾਈ ਵਿਚ ਵੱਧ ਸਮਾਂ ਸਾਧਨ ਸੰਪੰਨ ਲੋਕ ਹੀ ਲਗਾ ਸਕਦੇ ਹਨ। ਸਾਧਨ-ਹੀਣ ਵਿਅਕਤੀਆਂ ਲਈ ਸਿੱਖਿਆ ਬੋਝ ਹੀ ਹੈ। ਸਮੇਂ ਤੋਂ ਬਾਅਦ ਦੂਸਰਾ ਵੱਡਾ ਕਾਰਕ ਘਰ ਦਾ ਮਾਹੌਲ ਹੈ। ਸਕੂਲ ਵਿਚ ਪੜ੍ਹੀ ਅੰਗਰੇਜ਼ੀ ਦੀ ਵਰਤੋਂ ਪੰਜਾਬੀ ਘਰ ਵਿਚ ਨਹੀਂ ਹੁੰਦੀ ਸਿੱਟੇ ਵਜੋਂ ਸਿੱਖਣ ਵਿਚ ਅੜਿੱਕਾ ਪੈਦਾ ਹੁੰਦਾ ਹੈ ਜਦੋਂ ਕਿ ਜਿਨ੍ਹਾਂ ਘਰਾਂ ਵਿਚ ਆਪਸ ਵਿਚ ਅੰਗਰੇਜ਼ੀ ਬੋਲੀ ਜਾਂਦੀ ਹੈ, ਘਰ ਵਿਚ ਅੰਗਰੇਜ਼ੀ ਦੇ ਅਖ਼ਬਾਰ, ਰਿਸਾਲੇ, ਪੁਸਤਕਾਂ ਆਉਂਦੀਆਂ ਹਨ ਅਤੇ ਅੰਗਰੇਜ਼ੀ ਫਿਲਮਾਂ , ਸੀਰੀਅਲ ਚਲਦੇ ਹਨ, ਉਹ ਇਸ ਭਾਸ਼ਾ ਵਿਚ ਛੇਤੀ ਪ੍ਰਵੀਨ ਹੋ ਜਾਂਦੇ ਹਨ।( ਹਾਲ ਦੀ ਘੜੀ ਅਸੀਂ ਅੰਗਰੇਜ਼ੀ ਭਾਸ਼ਾ, ਅੰਗਰੇਜ਼ੀ ਸਭਿਆਚਾਰ ਆਉਣ ਦੇ ਨੁਕਸਾਨ ਦੀ ਗੱਲ ਨਹੀਂ ਕਰ ਰਹੇ) ਸੋ ਘੱਟ ਸਮਾਂ, ਘੱਟ ਪੈਸਾ, ਘਰੇਲੂ ਮਾਹੌਲ ਨਾ ਹੋਣ ਕਰਕੇ ਸਾਧਨ ਹੀਣ ਬਹੁਗਿਣਤੀ ਪੰਜਾਬੀ ਭਾਸ਼ਾਈ ਲੋਕਾਂ ਦੇ ਬੱਚੇ ਚਾਹ ਕੇ ਵੀ ਅੰਗਰੇਜ਼ੀ ਨਹੀਂ ਸਿੱਖ ਸਕਣਗੇ ਜਾਂ ਘੱਟੋ ਘੱਟ ਉਚੇਰੀਆਂ ਸਿੱਖਿਆਵਾਂ, ਨੌਕਰੀ ਆਦਿ ਲਈ ਜ਼ਰੂਰੀ ਪ੍ਰਵੀਨਤਾ ਹਾਸਲ ਨਹੀਂ ਕਰ ਸਕਣਗੇ।
ਇਥੇ ਸਿਰਫ ਅਸੀਂ ਅੰਗਰੇਜ਼ੀ ਦੀ ਇਕ ਭਾਸ਼ਾ ਵਜੋਂ ਪੜ੍ਹਾਈ ਦੀ ਮੁੱਖ ਗੱਲ ਕੀਤੀ ਹੈ। ਅਗਲੀ ਗੱਲ ਪੜ੍ਹਾਈ ਦੇ ਮਾਧਿਅਮ ਦੀ ਹੈ। ਇਥੇ ਬੜਾ ਵੱਡਾ ਭੁਲੇਖਾ ਖੜਾ ਕੀਤਾ ਜਾ ਰਿਹਾ ਹੈ ਜਿਵੇਂ ਪਹਿਲੇ ਪੱਧਰ ਤੇ ਵਿਸ਼ੇਸ਼ ਉਚੇਰੇ ਵਿਗਿਆਨ ਨੂੰ ਅੰਗਰੇਜ਼ੀ ਨਾਲ ਕੋਈ ਵਿਸ਼ੇਸ਼ ਰਿਸ਼ਤਾ ਹੋਵੇ, ਦੂਜਾ ਮਾਧਿਅਮ ਜਿਵੇਂ ਖਾਲੀ ਚੀਜ ਹੋਵੇ। ਅਸਲ ਵਿਚ ਭਾਸ਼ਾ ਕੋਈ ਖਾਲੀ ਨਾਵਾਂ ਦਾ ਸੰਗ੍ਰਹਿ ਨਹੀਂ ਹੁੰਦਾ ਕਿ ਇਕ ਚੀਜ਼ ਲਈ ਇਕ ਸ਼ਬਦ ਦੀ ਥਾਂ ਦੂਜਾ ਵਰਤ ਲਿਆ ਸਗੋਂ ਭਾਸ਼ਾ ਵਿਚਲੇ ਚਿਹਨ ਇਕ ਪ੍ਰਬੰਧ ਵਿਚ ਬੱਝੇ ਹੁੰਦੇ ਹਨ ਜਿਨ੍ਹਾਂ ਦਾ ਸੰਕਲਪ (ਅਰਥ) ਅਤੇ ਧੁਨੀ ਬਿੰਬ ਅਨਿੱਖੜ ਹੁੰਦੇ ਹਨ, ਇਹ ਧੁਨੀ ਬਿੰਬ ਅਤੇ ਸੰਕਲਪ ਬਿੰਬ ਦਾ ਸੰਗਮ ਸਦੀਆਂ ਦੀ ਸਮੂਹਿਕ ਪਰੰਪਰਾ ਦੇ ਅਭਿਆਸ ਨਾਲ ਆਉਂਦਾ ਹੈ। ਮਾਤ-ਭਾਸ਼ਾ ਵਿਚ ਵਿਅਕਤੀ ਲਈ ਧੁਨੀਬਿੰਬ ਅਤੇ ਸੰਕਲਪ ਬਿੰਬ ਦਾ ਸੁਮੇਲ ਸਹਿਜ ਪੱਕਿਆ ਹੁੰਦਾ ਹੈ। ਇਸੇ ਲਈ ਉਸ ਭਾਸ਼ਾ ਵਿਚ ਸੋਚਣਾ ਕੇਵਲ ਸਹਿਜ ਹੀ ਨਹੀਂ ਹੁੰਦਾ ਸਗੋਂ ਸੌਖਾ ਵੀ ਹੁੰਦਾ ਹੈ। ਵਿਦੇਸ਼ ਭਾਸ਼ਾ ਵਿਚ ਸੋਚਣ ਦਾ ਕੰਮ ਗੈਰਕੁਦਰਤੀ ਅਤੇ ਔਖਾ ਹੁੰਦਾ ਹੈ। ਕਿਉਂਕਿ ਸੰਕਲਪਾਂ ਨੂੰ ਅਨੁਵਾਦ ਰਾਹੀਂ ਪਲਟਿਆ ਜਾਂਦਾ ਹੈ। ਇੰਜ ਕਰਦਿਆਂ ਸੰਕਲਪਾਂ ਦੀ ਮੂਲ ਸਮਝ ਦੂਸਿ਼ਤ ਹੋ ਜਾਂਦੀ ਹੈ। ਸਾਡੀ ਵਿਗਿਆਨ ਬਾਰੇ ਆਮ ਸਮਝ ਸਿੱਧ ਹੋਏ ਸਿਧਾਂਤਬੱਧ ਗਿਆਨ ਤਕ ਸੀਮਤ ਹੁੰਦੀ ਹੈ। ਵਿਗਿਆਨੀ ਜਦੋਂ ਸਿਧਾਂਤਕ ਪੱਧਰ ਤੇ ਅਮੂਰਤ ਸੋਚਦੇ ਹਨ ਤਾਂ ਉਨ੍ਹਾਂ ਦੇ ਚਿੰਤਨ ਵਿਚ ਭਾਸ਼ਾ ਕਿਵੇਂ ਦਖਲਅੰਦਾਜੀ ਕਰਦੀ ਹੈ। ਉਸ ਸਮੇਂ ਆਪਣੀ ਮਾਤ ਭਾਸ਼ਾ ਦੀ ਅਹਿਮੀਅਤ ਦਾ ਪਤਾ ਚਲਦਾ ਹੈ। ਜਿਸ ਬੱਚੇ ਨੇ ਆਪਣੇ ਸਮਾਜ ਵਿਚ ਇਕ ਵਾਰ ਜੋ ਮਾਤ ਭਾਸ਼ਾ ਸਿੱਖ ਲਈ ਹੋਵੇ ਉਸ ਤੋਂ ਬਾਅਦ ਉਹ ਦੂਜੀ ਭਾਸ਼ਾ ਵਿਚ ਸੋਚ ਹੀ ਨਹੀਂ ਸਕਦਾ ਜੇ ਉਹ ਅਜਿਹੀ ਕੋਸਿ਼ਸ਼ ਕਰਦਾ ਹੈ ਤਾਂ ਉਹ ਚਿਹਨਾਂ ਦੀ ਲੜਾਈ ਵਿਚ ਫਸ ਕੇ ਉਲਝ ਜਾਂਦਾ ਹੈ। ਦੂਸਰੀ ਭਾਸ਼ਾ ਵਿਚ ਪ੍ਰਵੀਨ ਹੋਣ ਦੇ ਬਾਵਜੂਦ ਉਸ ਦਾ ਸੋਚਣ ਪ੍ਰਬੰਧ ਇੰਜ ਹੀ ਚੱਲੇਗਾ। ਸੋ ਭਾਸ਼ਾ ਦਾ ਮਸਲਾ ਸਿਰਫ ਸੰਚਾਰ ਦਾ ਮਸਲਾ ਨਹੀਂ ਹੈ ਸਗੋਂ ਇਹ ਸੋਚਣ ਨਾਲ ਜੁੜਿਆ ਹੋਣ ਕਰਕੇ ਵਿਚਾਰਧਾਰਾ ਦਾ ਮਸਲਾ ਹੈ ਅਤੇ ਅੱਗੋਂ ਇਹ ਮਾਨਵੀ ਹੋਂਦ ਅਤੇ ਉਸਦੀ ਸ਼ਨਾਖਤ ਦਾ ਮਸਲਾ ਹੈ। ਇੰਝ ਇਹ ਅੱਜ ਉਨ੍ਹਾਂ ਕਰੋੜਾਂ ਲੋਕਾਂ ਦੀ ਮਾਨਵੀ ਅਧਿਕਾਰਾਂ ਦਾ ਮਸਲਾ ਹੈ ਜਿਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੈ।

Monday, September 04, 2006
ਪੰਜਾਬ ਦਾ ਪ੍ਰਮੁੱਖ ਲੋਕ ਨਾਚ - ਭੰਗੜਾ
ਪੰਜਾਬ ਵਿਚ ਲੋਕਧਾਰਾ ਦੇ ਹੋਰ ਰੂਪਾਂ ਵਾਂਗ ਲੋਕ ਨਾਚ ਵੀ ਮੌਜੂਦ ਹਨ ਪਰੰਤੂ ਦਿਲਚਸਪ ਗੱਲ ਇਹ ਹੈ ਕਿ ਪੰਜਾਬ ਵਿਚ ਨਾਚਾਂ ਦੀ ਕੇਵਲ ਲੋਕ ਨਾਚ ਪਰੰਪਰਾ ਹੀ ਮੌਜੂਦ ਹੈ ਇਥੇ ਦੱਖਣੀ ਭਾਰਤ ਵਾਂਗ ਸ਼ਾਸਤਰੀ ਨਾਚ ਪਰੰਪਰਾ ਵਿਕਸਤ ਨਹੀਂ ਹੋਈ। ਵਿਦਵਾਨ ਇਸ ਦਾ ਕਾਰਨ ਉਤਰੀ ਭਾਰਤ ਦੀ ਵਿਸ਼ੇਸ਼ ਭੂਗੋਲਿਕ ਪ੍ਰਸਥਿਤੀ ਕਾਰਨ ਅਸਥਿਰ ਰਹੀ ਰਾਜਨੀਤਿਕ ਸਥਿਤੀ ਸਮਝਦੇ ਹਨ। ਪ੍ਰਾਚੀਨ ਕਾਲ ਤੋਂ ਹੀ ਪੰਜਾਬ ਦੀ ਧਰਤੀ ਜੰਗਾਂ-ਯੁੱਧਾਂ ਦਾ ਅਖਾੜਾ ਰਹੀ ਹੈ। ਇਥੋਂ ਦੇ ਵਸਨੀਕ ਕਦੇ ਵੀ ਬਹੁਤੇ ਲੰਮੇ ਸਮੇਂ ਲਈ, ਟਿੱਕ ਕੇ ਨਹੀਂ ਬੈਠ ਸਕੇ। ਇਸੇ ਲਈ ਉਨ੍ਹਾਂ ਨੂੰ ਇਥੋਂ ਦੀ ਕਲਾ, ਰਾਗ ਤੇ ਨਾਚ ਨੂੰ ਬੰਧੇਜਾਂ ਤੇ ਨੇਮਾਂ ਵਿਚ ਜਕੜ ਕੇ ਕਲਾਸਕੀ ਰੂਪ ਨਹੀਂ ਦਿੱਤਾ (ਸੋਹਿੰਦਰ ਸਿੰਘ ਬੇਦੀ, ਪੰਜਾਬ ਦੀ ਲੋਕ ਧਾਰਾ, ਨੈਸ਼ਨਲ ਬੁਕ ਟਰਸਟ, 1999,ਪੰਨਾ-149) ਪਹਿਲੀ ਪੱਧਰ ਉਪਰ ਇਹ ਦਲੀਲ ਮੰਨਣਯੋਗ ਜਾਪਦੀ ਹੈ ਪਰੰਤੂ ਜਦੋਂ ਅਸੀਂ ਕਈ ਹੋਰ ਭੂਗੋਲਿਕ ਖਿੱਤਿਆਂ ਖ਼ਾਸ ਕਰਕੇ ਪਹਾੜੀ ਖਿੱਤਿਆਂ ਦੇ ਨਾਚਾਂ ਵੱਲ ਨਜ਼ਰ ਮਾਰਦੇ ਹਾਂ ਤਾਂ ਉਥੇ ਸਥਿਰ ਸ਼ਾਂਤ ਜੀਵਨ ਹੋਣ ਦੇ ਬਾਵਜੂਦ ਵੀ ਕਲਾਸਕੀ ਨਾਚ ਦੀ ਥਾਵੇਂ ਲੋਕ ਨਾਚ ਹੀ ਮੌਜੂਦ ਹਨ। ਲੋਕ ਨਾਚਾਂ ਦੇ ਸਨਾਤਨੀ ਨਾਚਾਂ ਵਿਚ ਪਰਿਵਰਤਤ ਹੋਣ ਲਈ ਸ਼ਾਇਦ ਧਾਰਮਿਕ ਪਰੰਪਰਾਵਾਂ ਦਾ ਵੀ ਕੋਈ ਹੱਥ ਹੁੰਦਾ ਹੋਵੇਗਾ। ਇਹ ਵੀ ਹੋ ਸਕਦਾ ਹੈ ਕਿ ਕੋਈ ਵੀ ਸਭਿਆਚਾਰ ਇਕਰੰਗਾ ਨਹੀਂ ਹੁੰਦਾ ਉਸ ਵਿਚ ਲੌਕਿਕ ਅਤੇ ਸਨਾਤਨੀ ਦੋਨੋਂ ਰੂਪ ਵੀ ਪ੍ਰਚੱਲਤ ਰਹਿ ਸਕਦੇ ਹਨ। ਇਨ੍ਹਾਂ ਦਰਮਿਆਨ ਵਿਰੋਧ ਦੀ ਥਾਂ ਤੇ ਸਾਂਝ ਵੀ ਹੋ ਸਕਦੀ ਹੈ ਅਤੇ ਕਿਸੇ ਪੜਾਅ ਤੇ ਇਹ ਵਿਰੋਧੀ ਵੀ ਹੋ ਸਕਦੇ ਹਨ। ਇਸ ਬਾਰੇ ਕਠੋਰ ਸਰਵਵਿਆਪਕ ਨਿਯਮ ਨਹੀਂ ਬਣਾਏ ਜਾ ਸਕਦੇ। ਲੋਕ ਨਾਚਾਂ ਦੇ ਅਧਿਐਨ ਕਰਤਾ ਨੂੰ ਅਧਿਐਨ ਅਧੀਨ ਸਮੱਗਰੀ ਅਤੇ ਉਸ ਦੇ ਇਤਿਹਾਸਕ ਪਿਛੋਕੜ ਉਪਰ ਹੀ ਵਧੇਰੇ ਪਹਿਲਤਾ ਵਾਲਾ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਕਿਸੇ ਹੋਰ ਸਭਿਆਚਾਰ ਬਾਰੇ ਕੱਢੇ ਸਿੱਟੇ ਕਈ ਵਾਰ ਅਧਿਐਨ ਮਾਰਗ ਤੋਂ ਭਟਕਾ ਵੀ ਸਕਦੇ ਹਨ। ਪੰਜਾਬ ਵਿਚ ਭੰਗੜਾ, ਗਿੱਧਾ, ਸੰਮੀ, ਕਿੱਕਲੀ, ਝੁੰਮਰ, ਲੁੱਡੀ, ਮਰਦਾਂ ਦਾ ਗਿੱਧਾ ਆਦਿ ਪ੍ਰਚੱਲਤ ਲੋਕ ਨਾਚ ਹਨ। ਦਿਲਚਸਪ ਗੱਲ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭੰਗੜਾ ਸ਼ਬਦ ਮੌਜੂਦ ਨਹੀਂ ਹੈ ਭਾਵੇਂ ਗਿੱਧਾ ਸ਼ਬਦ ਮੌਜੂਦ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾਚ ਸ਼ਬਦ ਮੌਜੂਦ ਹੈ ਅਤੇ ਉਥੇ ਨਾਚ ਵੀ ਰੂਪਕ ਵਜੋਂ ਹੀ ਵਧੇਰੇ ਆਇਆ ਹੈ।
ਨਾਚੁ ਰੇ ਮਨੁ ਗੁਰ ਕੈ ਆਗੇ ।।
ਗੁਰੂ ਕੇ ਭਾਣੇ ਨਾਚਹਿ ਤਾ ਸੁਖੁ ਪਾਵਹਿ ਅੰਤੇ ਜਮ ਭਉ ਭਾਗੈ
ਜੋ ਤੁਧੁ ਭਾਵਹਿ ਸੇੲਹ ਨਾਚਹਿ ਜਿਨਾ ਗੁਰਮੁਖਿ ਸ਼ਬਦਿ ਲਿਵ ਲਾਏ (506)
ਗੁਰਬਾਣੀ ਵਿਚ ਇਕ ਪਾਸੇ ਤਾਂ ਨਾਚ ਰੂਪਕ ਦੇ ਰੂਪ ਵਿਚ ਆਇਆ ਹੈ ਕਿ ਮਨ ਜਾਂ ਸਰੀਰ ਜਾਂ ਦੋਹਾਂ ਦਾ ਪਰਮਾਤਮਾ ਦੇ ਹੁਕਮਿ ਵਿਚ ਨੱਚਣਾ ਹੀ ਨੱਚਣਾ ਹੈ। ਦੂਸਰੇ ਪਾਸੇ ਪਦਾਰਥਕ ਲਾਭਾਂ ਲਈ ਨੱਚਣਾ ਕੋਈ ਨੱਚਣਾ ਨਹੀਂ ਹੈ।
ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ (1003)
ਮਾਇਆ ਕੈ ਅਰਥਿ ਬਹੁਤੁ ਲੋਕ ਨਾਚੇ
ਕੋ ਵਿਰਲਾ ਤਤੁ ਬਹਚਾਰੀ।। (505)
ਗੁਰਮਤਿ ਵਿਚ ਨਾ ਤਾਂ ਹਿੰਦੂ ਮੱਤ ਅਨੁਸਾਰ ਨਿਰੋਲ ਨਾਚ ਰਾਹੀਂ ਬ੍ਰਹਮ ਤਕ ਪਹੁੰਚਣ ਦਾ ਵਿਚਾਰ ਹੈ ਅਤੇ ਨਾ ਹੀ ਇਸਲਾਮ ਅਨੁਸਾਰ ਨਾਚ ਮਨੋਰੰਜਨ ਵਜੋਂ ਹੀ ਵਰਜਿਤ ਹੈ। ਸਗੋਂ ਨਾਚ ਨੂੰ ਰੂਪਕ ਵਜੋਂ ਵਰਤ ਕੇ, ਇਸ ਦਾ ਸਮਾਜ ਵਿਚ ਪ੍ਰਚਲਨ ਪ੍ਰਵਾਨਿਆ ਹੈ। ਪੰਜਾਬੀ ਸਭਿਆਚਾਰ ਕੇਵਲ ਜਾਤ, ਜਮਾਤ, ਨਸਲ ਪੱਖੋਂ ਹੀ ਮਿਸ਼ਰਤ ਸਭਿਆਚਾਰ ਨਹੀਂ ਹੈ ਸਗੋਂ ਇਹ ਧਾਰਮਿਕ ਪੱਖ ਤੋਂ ਵੀ ਮਿਸ਼ਰਤ ਹੈ। ਅਜਿਹੇ ਬਹੁਵੰਨੇ ਸਭਿਆਚਾਰ ਵਿਚੋਂ ਹੀ ਪੰਜਾਬੀ ਲੋਕਨਾਚਾਂ ਦੀਆਂ ਜੜਾਂ ਫਰੋਲਣੀਆਂ ਪੈਣੀਆਂ ਹਨ।
ਭੰਗੜੇ ਦਾ ਆਰੰਭ
ਲੋਕ ਧਾਰਾਈ ਵਿਦਵਾਨਾਂ ਵਿਚ ਭੰਗੜੇ ਦੀ ਉਤਪਤੀ ਬਾਰੇ ਵਿਭਿੰਨ ਮੱਤ ਪ੍ਰਚੱਲਤ ਹਨ। ਇਥੋਂ ਤਕ ਕਿ ਇਕੋ ਵਿਦਵਾਨ ਵੀ ਕਈ ਵਾਰ ਇਕੋ ਲੇਖ ਵਿਚ ਵਿਭਿੰਨ ਮੱਤ ਪ੍ਰਸਤੁਤ ਕਰ ਦਿੰਦੇ ਹਨ। ਉਦਾਹਰਨ ਵਜੋਂ ਪ੍ਰਸਿੱਧ ਲੋਕਧਾਰਾ ਵਿਗਿਆਨੀ ਵਣਜਾਰਾ ਬੇਦੀ ਦੀਆਂ ਇਕੋ ਲੇਖ ਵਿਚੋਂ ਤਿੰਨ ਟਿਪਣੀਆਂ ਹਨ।
1. ਪੰਜਾਬ ਦੇ ਲੋਕ-ਨਾਚ ਸੁਭਾਅ ਵਿਚ ਲੌਕਿਕ ਹਨ। ਇਨ੍ਹਾਂ ਨੂੰ ਧਰਮ ਦੀ ਲਾਗ ਨਹੀਂ ਲੱਗੀ। ਇਨ੍ਹਾਂ ਦਾ ਆਰੰਭ, ਮੁੱਢ ਕਦੀਮ, ਕਿਸੇ ਧਾਰਮਿਕ ਰਹੁਰੀਤ ਜਾਂ ਉਪਜਾਊ ਸ਼ਕਤੀ ਵਧਾਣ ਦੀ ਕਿਸੇ ਕਾਮਨਾ ਤੋਂ ਹੀ ਬੱਝਿਆ ਹੋਵੇ। (ਪੰਜਾਬ ਦੀ ਲੋਕਧਾਰਾ, ਪੰਨਾ 150)
2. ਭੰਗੜੇ ਵਿਚ ਇਕ ਬੀਰ-ਰਸੀ ਘੂਕਰ ਹੈ, ਇਸ ਨਾਚ ਵਿਚ ‘ਵਾਰ‘ ਦੀ ਭਾਵਨਾ ਸਮਾਈ ਹੋਈ ਹੈ। (ਉਹੀ, ਪੰਨਾ-151)
3. ਇਹ ਲੋਕ-ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਹੈ। ਪਹਿਲਾਂ ਪਹਿਲਾਂ ਜਦੋਂ ਪੰਜਾਬੀਆਂ ਨੇ ਹਰੀਆਂ ਫਸਲਾਂ ਨੂੰ ਸੁਨਹਿਰੀ ਸਿੱਟੇ ਪੈਂਦੇ ਵੇਖੇ ਤਾਂ ਉਨ੍ਹਾਂ ਦਾ ਮਨ ਹੁਲਾਰੇ ਵਿਚ ਆ ਕੇ ਨੱਚ ਖਲੋਤਾ। ਲੰਮੀ ਘਾਲਣਾ ਤੇ ਕਰੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵੇਖ, ਕਿਸ ਦਾ ਦਿਲ ਨਹੀਂ ਨੱਚ ਉਠਦਾ? ਮੁੱਢ ਵਿਚ ਇਹ ਨਾਚ, ਫਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰੀਤੀ ਰਸਮਾਂ ਸਮੇਂ ਖੁੱਲੇ ਖੇਤਾਂ ਵਿਚ ਨੱਚਿਆ ਜਾਂਦਾ ਸੀ। (ਉਹੀ, ਪੰਨਾ-151)
ਸ਼੍ਰੀ ਵਣਜਾਰਾ ਬੇਦੀ ਵਾਲੇ ਵਿਚਾਰਾਂ ਨੂੰ ਵਖ ਵਖ ਕਰਕੇ ਜਾਂ ਕਿਸੇ ਇਕ ਵਿਚਾਰ ਨੂੰ ਜਾਂ ਸਾਰਿਆਂ ਨੂੰ ਇਕੱਠਿਆਂ ਹੀ ਇਸ ਖੇਤਰ ਦੇ ਹੋਰ ਵਿਦਵਾਨਾਂ ਨੇ ਵੀ ਪ੍ਰਵਾਨਿਆ ਹੈ:
ਕਣਕ ਦੀਆਂ ਲਹਿਰਾਉਂਦੀਆਂ ਤੇ ਪੱਕੀਆਂ ਹੋਈਆਂ ਫਸਲਾਂ ਲੋਕਾਂ ਨੂੰ ਮਜ਼ਬੂਰ ਕਰਦੀਆਂ ਹਨ ਕਿ ਨੱਚੋ, ਖ਼ੂਬ ਨੱਚੋ। ਸੋ ਭੰਗੜਾ ਅੰਦਰਲੀ ਖੁਸ਼ੀ ਵਿਚ ਕੀਤੀ ਸਰੀਰਕ ਹਰਕਤ ਹੈ। ਭੰਗੜਾ ਪੰਜਾਬੀਆਂ ਦੀ ਹਿੰਮਤ ਮਿਹਨਤ, ਬਾਹੂਬਲ ਅਤੇ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਹੈ: ਇਹੀ ਕਾਰਨ ਹੈ ਕਿ ਇਸ ਵਿਚ ਦੇਵੀ ਦੇਵਤਿਆਂ ਦੀ ਪੂਜਾ ਨਹੀਂ, ਮੱਥੇ ਰਗੜਨ ਵਾਲੇ ਕਰਮ ਨਹੀਂ, ਤਰਲੇ ਪਾਉਣ ਵਾਲੀਆਂ ਮੁਦਰਾਵਾਂ ਨਹੀਂ, ਸਗੋਂ ਇਸ ਵਿਚ ਜਿੱਤ ਦਾ ਪ੍ਰਗਟਾ ਹੈ। ਖੇਡ ਤੇ ਪਿਆਰ ਦਾ ਆਨੰਦ ਹੈ। (ਪਰਬਿੰਦਰ ਸਿੰਘ, ਭੰਗੜਾ, ਪੰਜਾਬ ਦੀ ਲੋਕ ਨਾਟ ਪਰੰਪਰਾ, ਮੰਚਣ ਪ੍ਰਕਾਸ਼ਨ, 1991, ਪੰਨਾ-61)
ਅਸਲ ਵਿਚ ਭੰਗੜੇ ਦੀ ਉਤਪਤੀ ਬਾਰੇ ਵਖ ਵਖ ਵਿਚਾਰਾਂ ਦੇ ਅਧਿਐਨ ਤੋਂ ਬਾਅਦ ਅਸੀਂ ਇਹ ਸਿੱਟੇ ਕੱਢ ਸਕਦੇ ਹਾਂ।
1. ਇਹ ਲੌਕਿਕ ਨਾਚ ਹੈ, ਇਸ ਵਿਚ ਧਰਮ ਦਾ ਦਖਲ ਨਹੀਂ ਹੈ ਪਰ ਇਸਦਾ ਆਰੰਭ ਉਪਜਾਇਕਤਾ ਨਾਲ ਜੁੜੀਆਂ ਪੂਜਾ ਵਿਧੀਆਂ ਤੋਂ ਹੋਇਆ ਹੋ ਸਕਦਾ ਹੈ।
2. ਇਹ ਮੁੱਖ ਰੂਪ ਵਿਚ ਕਿਸਾਨੀ ਨਾਚ ਹੈ ਜੋ ਫਸਲ ਪੱਕਣ ਖ਼ਾਸ ਕਰਕੇ ਵਿਸਾਖੀ ਸਮੇਂ ਨੱਚਿਆ ਜਾਂਦਾ ਹੈ।
3. ਇਹ ਮੁੱਖ ਰੂਪ ਵਿਚ ਬੀਰ ਰਸੀ ਨਾਚ ਹੈ ਜੋ ਵੈਰੀ ਉਪਰ ਜਿੱਤ ਉਪਰੰਤ ਨੱਚਿਆ ਜਾਂਦਾ ਹੈ।
ਇਨ੍ਹਾਂ ਸਿੱਟਿਆਂ ਵਿਚੋਂ ਆਧੁਨਿਕ ਸੋਚ ਦੇ ਵਿਦਵਾਨ ਕਿਸੇ ਇਕ ਸਿੱਟੇ ਨੂੰ ਪ੍ਰਵਾਨ ਕੇ ਚਲਦੇ ਹਨ ਜਦੋਂ ਕਿ ਉਤਰ-ਆਧੁਨਿਕ ਸੋਚ ਅਨੁਸਾਰ ਇਹ ਸਾਰੇ ਸਿੱਟੇ ਹੀ ਆਪੋ ਵਿਰੋਧੀ ਹੁੰਦੇ ਹੋਏ ਵੀ ਠੀਕ ਹੋ ਸਕਦੇ ਹਨ। ਭੰਗੜੇ ਜਾਂ ਕਿਸੇ ਵੀ ਲੋਕ ਨਾਚ ਦਾ ਆਰੰਭ ਪੁਰਾਤੱਤਵੀ ਮਾਨਵ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਤਾਂ ਮਹੱਤਵਪੂਰਨ ਹੋ ਸਕਦਾ ਹੈ ਪਰੰਤੂ ਅੱਜ ਇਹ ਉਸੇ ਭਾਵਨਾ ਦੀ ਪੈਦਾਵਾਰ ਅਤੇ ਉਸੇ ਰੂਪ ਵਿਚ ਮੌਜੂਦ ਹੋਵੇ, ਇਹ ਜ਼ਰੂਰੀ ਨਹੀਂ ਹੈ। ਅੱਜ ਪ੍ਰਾਪਤ ਨਾਚ ਸਾਨੂੰ ਬਦਲੇ ਰੂਪ ਵਿਚ ਮਿਲਿਆ ਹੈ। ਭੰਗੜਾ ਕਿਸੇ ਵਿਸਿ਼ਸ਼ਟ ਧਰਮਾਂ ਦੀਆਂ ਰਸਮਾਂ ਨਾਲ ਭਾਵੇਂ ਨਾ ਜੁੜਿਆ ਹੋਵੇ ਪਰ ਇਸ ਨਾਚ ਦਾ ਪੂਰਵਲਾ ਰੂਪ ਕਿਸੇ ਆਦਿਮ ਜਾਦੂ-ਟੂਣੇ ਦੀ ਰਸਮ ਨਾਲ ਅਵੱਸ਼ ਜੁੜਿਆ ਹੋਵੇਗਾ। ਨਿਸਚੇ ਹੀ ਪੰਜਾਬੀ ਖੇਤਹ ਪ੍ਰਧਾਨ ਇਲਾਕਾ ਸੀ ਤਾਂ ਇਥੋਂ ਦੀਆਂ ਰਸਮਾਂ ਵੀ ਖੇਤੀ ਉਪਜਾਇਕਤਾ ਵਧਾਉਣ ਹਿਤ ਹੀ ਕੀਤੀਆਂ ਜਾਂਦੀਆਂ ਹੋਣਗੀਆਂ। ਨਾਚ ਖੁਸ਼ੀ ਨਾਲ ਸਬੰਧਤ ਹੁੰਦਾ ਹੈ। ਕਿਸਾਨ ਲਈ ਫਸਲ ਘਰ ਆਉਣ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਹੋ ਸਕਦੀ, ਇਸੇ ਕਰਕੇ ਇਸ ਨੂੰ ਫਸਲ ਦੀ ਆਮਦ ਨਾਲ ਜੋੜਨਾ ਵੀ ਦਰੁਸਤ ਹੈ। ਪਰੰਤੂ ਕਿਸੇ ਵਸਤ ਦੇ ਇਕ ਵਾਰ ਖੁਸ਼ੀ ਨਾਲ ਜੁੜ ਜਾਣ ਨਾਲ, ਹਰ ਖੁਸ਼ੀ ਦੇ ਮੌਕੇ ਤੇ ਉਸ ਦਾ ਦੁਹਰਾਅ ਕੁਦਰਤੀ ਹੈ। ਸੋ ਵਿਆਹ ਸ਼ਾਦੀਆਂ, ਮੁੰਡੇ ਜੰਮਣ ਜਾਂ ਜੰਗ ਜਿੱਤਣ ਸਮੇਂ ਵੀ ਇਸ ਦਾ ਪਾਇਆ ਜਾਣਾ ਸਹਿਜ ਹੈ। ਕਿਸੇ ਲੋਕ ਧਾਰਾਈ ਰਸਮ, ਚਿੰਨ੍ਹ ਜਾਂ ਵਰਤਾਰਾ ਸਦਾ ਇਕੋ ਮਨੋਭਾਵਨਾ ਨੂੰ ਸੰਚਾਰਤ ਨਹੀਂ ਕਰਦਾ ਸਗੋਂ ਹਰ ਸਮੇਂ ਨਾ ਕੇਵਲ ਉਸ ਦਾ ਰੂਪ ਹੀ ਬਦਲਦਾ ਰਹਿੰਦਾ ਹੈ ਸਗੋਂ ਉਸ ਦਾ ਚਿਹਨਤ (ਸਿਗਨਹਫਾਈਡ) ਵੀ ਬਦਲਦਾ ਰਹਿੰਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਪਿੱਛੋਂ ਗਣਤੰਤਰ ਦਿਵਸ ਨਾਲ ਜਿਵੇਂ ਪੰਜਾਬ ਦੀ ਪ੍ਰਤੀਨਿਧਤਾ ਕਰਨ ਲਈ ਭੰਗੜਾ ਜੁੜਿਆ ਹੈ ਇਹ ਮਹਿਜ ਇਤਫਾਕ ਵੀ ਹੈ ਪਰ ਇਸ ਦੇ ਵਿਚਾਰਧਾਰਕ ਅਰਥ ਵੀ ਹਨ। ਕੀ ਭੰਗੜੇ ਦਾ ਧਰਮ ਨਿਰਪੇਖ ਚਰਿੱਤਰ, ਕਿਸਾਨੀ ਦਾ ਵੀਰਤਾ ਪੂਰਨ ਨਾਚ ਹੋਣਾ, ਭਾਰਤੀ ਰਾਜ ਦੀ ਲੋੜੀਂਦੀ ਵਿਚਾਰਧਾਰਾ ਨਹੀਂ ਹੈ? ਮੈਨੂੰ ਤਾਂ ਇਹ ‘ਜੈ ਜਵਾਨ, ‘ਜੈ ਕਿਸਾਨ‘ ਦੇ ਨਾਅਰੇ ਦਾ ਰੂਪਾਂਤਰਣ ਹੀ ਲਗਦਾ ਹੈ। ਮੈਂ ਇਹ ਇਥੇ ਸਨਿਮਰਤਾ ਨਾਲ ਦ੍ਰਿੜਾਉਣਾ ਚਾਹੁੰਦਾ ਹਾਂ ਕਿ ਲੋਕ ਨਾਚ ਸਦਾ ਪਰਿਵਰਤਨਸ਼ੀਲ ਹੋਣ ਕਰਕੇ, ਇਨ੍ਹਾਂ ਵਿਚ ਸਮੇਂ ਨਾਲ ਰੂਪ ਪੱਖੋਂ ਹੀ ਨਹੀਂ ਸਗੋਂ ਅੰਦਰੂਨੀ ਤੱਤ ਅਤੇ ਵਿਚਾਰਧਾਰਾ ਪੱਖ ਤੋਂ ਵੀ ਬਦਲ ਜਾਣ ਦੀ ਅਥਾਹ ਯੋਗਤਾ ਹੁੰਦੀ ਹੈ। ਲੋਕ ਨਾਚਾਂ ਦੀ ਇਸੇ ਯੋਗਤਾ ਦਾ ਫਾਇਦਾ ਵਿਚਾਰਧਾਰਕ ਸਰਦਾਰੀ ਲਈ ਜੂਝ ਰਹੀਆਂ ਜਮਾਤਾਂ ਵੀ ਉਠਾਉਣ ਦੀ ਕੋਸਿ਼ਸ਼ ਕਰਦੀਆਂ ਹਨ। ਪਿਛਲੇ ਸਮੇਂ ਵਿਚ ਭਾਰਤੀ ਰਾਜ ਦੀ ਕਾਬਜ ਸ਼੍ਰੇਣੀ ਨੇ ਇਸ ਨੂੰ ਮੌਜੂਦਾ ਵਿਚਾਰਧਾਰਕ ਅਰਥ ਪ੍ਰਦਾਨ ਕੀਤੇ ਹਨ।
ਮੌਜੂਦਾ ਦਸ਼ਾ
ਪੰਜਾਬ ਵਿਚ ਪਾਏ ਜਾਂਦੇ ਨਾਚਾਂ ਵਿਚ ਭੰਗੜਾ ਨਾ ਕੇਵਲ ਪ੍ਰਧਾਨ ਹੀ ਹੋ ਨਿਬੜਿਆ ਹੈ ਸਗੋਂ ਇਸ ਨੇ ਆਪਣੇ ਵਿਚ ਬਾਕੀ ਪੰਜਾਬੀ ਲੋਕ ਨਾਚਾਂ ਦੀਆਂ ਹੀ ਨਹੀਂ ਸਗੋਂ ਹੋਰ ਭਾਰਤੀ ਲੋਕ ਨਾਚਾਂ ਦੀਆਂ ਮੁਦਰਾਵਾਂ ਨੂੰ ਵੀ ਅਪਣਾ ਲਿਆ ਹੈ। ਜੇ ਹੁਣ ਕਾਲਜਾਂ ਦੇ ਯੁਵਕ ਮੇਲਿਆਂ ਵਿਚ ਪੈਂਦੇ ਭੰਗੜੇ ਨੂੰ ਵੇਖੀਏ ਤਾਂ ਉਸ ਵਿਚ ਅੱਧੋਂ ਵੱਧ ਮੁਦਰਾਵਾਂ ਝੁੰਮਰ, ਲੁੱਡੀ, ਧਮਾਲ ਦੀਆਂ ਤਾਂ ਹੁੰਦੀਆਂ ਹੀ ਹਨ, ਗ਼ੈਰ ਮੁਕਾਬਲੇ ਵਾਲੇ ਭੰਗੜਿਆਂ ਵਿਚ ਤਾਂ ਇਸਤਰੀ ਨਾਚਾਂ ਗਿੱਧੇ ਅਤੇ ਸੰਮੀ ਦੀਆਂ ਮੁਦਰਾਵਾਂ ਦੇ ਨਾਲੋ ਨਾਲ ਬੈਲੇ ਅਤੇ ਫਿਲਮੇ ਲਟਕੇ ਝਟਕੇ ਵੀ ਸ਼ਾਮਲ ਹੋ ਗਏ ਹਨ। ਇਥੋਂ ਤਕ ਕਿ ਜਿਸ ਨਾਚ ਬਾਰੇ ਡਾ. ਨਾਹਰ ਸਿੰਘ ਜੀ ਲਿਖਦੇ ਹਨ ਕਿ ‘ਭੰਗੜਾ ਮੇਲਿਆਂ ਤੇ ਵਿਆਹਾਂ ਉਤੇ ਨੱਚਿਆ ਜਾਣ ਵਾਲਾ ਗੱਭਰੂਆਂ ਦਾ ਨਾਚ ਹੈ।‘ (ਲੋਕ ਕਾਵਿ ਦੀ ਸਿਰਜਨ ਪ੍ਰਕ੍ਰਿਆ, ਲੋਕਾਇਤ ਪ੍ਰਕਾਸ਼ਨ, ਚੰਡੀਗੜ੍ਹ, 1987, ਪੰਨਾ-41) ਉਸੇ ਟੈਲੀਵਿਜ਼ਨੀ ਨਾਚ ਉਪਰ ਤਾਂ ਕੁੜੀਆਂ ਵੀ ਨਚਦੀਆਂ ਹਨ। ਅਜਿਹੀ ਦਸ਼ਾ ਵਿਚ ਲੋਕ ਨਾਚਾਂ ਦੇ ‘ਸਨਾਤਨੀ‘ ਮਾਹਿਰ ਤਾਂ ਇਸ ਨੂੰ ਪ੍ਰਦੂਸ਼ਣ, ਵਿਗਾੜ ਹੀ ਸਮਝਣਗੇ ਪਰੰਤੂ ਇਹ ਲੋਕ ਨਾਚ ਹਨ, ਤਬਦੀਲੀ ਨੂੰ ਸਹਿਜ ਪ੍ਰਵਾਨ ਲੈਂਦੇ ਹਨ, ਉਨ੍ਹਾਂ ਦੇ ਇਸੇ ਗੁਣ ਨੂੰ ਮਨੋਰੰਜਨ ਸਨਅਤ ਨਾਲ ਜੁੜੇ ਪੇਸ਼ਾਵਰ ਲੋਕਾਂ ਨੇ ਕਮਾਈ ਦਾ ਸਾਧਨ ਬਣਾ ਲਿਆ ਹੈ ਅਤੇ ਸ਼ਾਸ਼ਕ ਸ਼੍ਰੇਣੀ ਨੇ ਇਸ ਨੂੰ ਆਪਣੇ ਵਿਚਾਰਧਾਰਕ ਅਰਥ ਭਰਨ ਲਈ ਅਪਣਾ ਲਿਆ ਹੈ। ਅਜਿਹੀ ਸਥਿਤੀ ਵਿਚ ਲੋਕ ਕਲਾਵਾਂ ਦੇ ਅਧਿਐਨ ਅਤੇ ਪੇਸ਼ਕਾਰੀ ਨਾਲ ਜੁੜੇ ਸੁਹਿਰਦ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਕ ਪਾਸੇ ਤਾਂ ਮੂਲ ਰੂਪ ਨੂੰ ਸਾਂਭਣ, ਦੂਜੇ ਪਾਸੇ ਉਹ ਪਰਿਵਰਤਨ ਦੇ ਕਾਰਨਾਂ ਨੂੰ ਲੱਭ ਕੇ ਇਸ ਨੂੰ ਹਾਂ-ਮੁਖੀ ਰੂਪ ਦੇਣ ਦੀ ਚੇਸ਼ਟਾ ਕਰਨ ਦਾ ਯਤਨ ਕਰਨ। ਜਿਥੇ ਸਨਾਤਨੀ ਨਾਚ ਵਖ ਵਖ ਧਾਰਮਿਕ ਦੇਵੀ ਦੇਵਤਿਆਂ ਦੀ ਅਰਾਧਨਾ ਨਾਲ ਜੁੜੇ ਹਨ, ਉਥੇ ਭੰਗੜਾ ਜਾਹਰਾ ਰੂਪ ਵਿਚ ਲੌਕਿਕ ਹੈ। ਇਸ ਦੀਆਂ ਮੰਗਲਾਚਰਨੀ ਬੋਲੀਆਂ ਇਸ ਦੇ ਲੋਕ ਧਰਮ ਦੇ ਨੇੜੇ ਹੋਣ ਦੀ ਦੱਸ ਪਾਉਂਦੀਆਂ ਹਨ:
ਧਰਤੀ ਜੇਡ ਗਰੀਬ ਨਾ ਕੋਈ
ਇੰਦਰ ਜੇਡ ਨਾ ਦਾਤਾ
ਬ੍ਰਹਮਾ ਜੇਡ ਨਾ ਪੰਡਤ ਕੋਈ
ਸੀਤਾ ਜੇਡ ਨਾ ਮਾਤਾ
ਲਛਮਣ ਜੇਡ ਜਤੀ ਨਾ ਕੋਈ
ਰਾਮ ਜੇਡ ਨਾ ਭਰਾਤਾ
ਨਾਨਕ ਜੇਡ ਭਗਤ ਨਾ ਕੋਈ
ਜਿਸ ਹਰ ਕਾ ਨਾਮ ਪਛਾਤਾ
ਦੁਨੀਆਂ ਮਾਣ ਕਰਦੀ
ਰੱਬ ਸਭਨਾ ਦਾ ਦਾਤਾ
ਇਸ ਦੇ ਨਾਲ ਹੀ ਟੱਪਾ ਉਚਾਰਿਆ ਜਾਂਦਾ ਹੈ:
ਕੋਈ ਦਿਨ ਖੇਡ ਲੈ, ਮੌਜਾਂ ਮਾਣ ਲੈ
ਤੈਂ ਭੱਜ ਜਾਵਣਾ, ਓਏ ਕੰਗਣਾ ਕੱਚ ਦਿਆ
ਇਥੇ ਸਾਰੀਆਂ ਨਿਸ਼ਾਨੀਆਂ ਕਿਸੇ ਵਸਿ਼ਸ਼ਟ ਧਰਮ ਦੀਆਂ ਨਹੀਂ ਹਨ ਸਗੋਂ ਲੋਕ ਧਰਮ ਦੀਆਂ ਹਨ, ਜਿਥੇ ਵਖ ਵਖ ਇਸ਼ਟਾਂ ਨੂੰ ਇਕੱਠਿਆਂ ਲਿਆ ਜਾਂਦਾ ਹੈ ਅਤੇ ਸਰੀਰ ਦੀ ਨਾਸ਼ਮਾਨਤਾ ਦਾ ਸਦੀਵੀ ਸੱਚ ਵੀ ਪੇਸ਼ ਕਰ ਦਿੱਤਾ ਜਾਂਦਾ ਜਾਂਦਾ ਹੈ। ਇਹ ਮੰਗਲਾਚਰਨ ਹੀ ਇਸ ਦੇ ਧਾਰਮਿਕ ਸ਼ਹਿਨਸ਼ੀਲਤਾ ਵਾਲੇ ਰੂਪ ਦੀ ਦੱਸ ਪਾ ਦਿੰਦਾ ਹੈ।
ਭੰਗੜੇ ਦਾ ਪਹਿਰਾਵਾ ਕਿਸੇ ਵਿਸ਼ੇਸ਼ ਧਾਰਮਿਕ ਫਿਰਕੇ ਦੀ ਪਛਾਣ ਨਾ ਕਰਾ ਕੇ ਸਮੂਹਿਕ ਪੰਜਾਬੀ ਪਹਿਰਾਵੇ ਦੀ ਦੱਸ ਪਾਉਂਦਾ ਹੈ। ਨਾਚਿਆਂ ਦੇ ਹੱਥ ਵਿਚ ਫੜੇ ਲੋਕ ਸਾਜਾਂ ਦੇ ਨਾਲ ਫੜਿਆ ਖੂੰਡਾ ਇਸ ਦੀ ਜੰਗਜੂ ਬਿਰਤੀ ਨੂੰ ਵੀ ਦਰਸਾਉਂਦਾ ਹੈ। ਭੰਗੜਾ ਇਕੱਲਿਆਂ ਨੱਚਣ ਦੀ ਥਾਂ ਤੇ ਸਮੂਹਿਕ ਰੂਪ ਵਿਚ ਨੱਚਿਆ ਜਾਂਦਾ ਹੈ। ਇਸ ਦੀਆਂ ਮੁਦਰਾਵਾਂ ਵਿਚ ਇਹ ਤਾਲਮੇਲ ਵੇਖਣ ਨੂੰ ਮਿਲਦਾ ਹੈ ਜੋ ਕਿਸਾਨੀ ਦੇ ਸਮੂਹਿਕ ਕੰਮ ਕਰਦਿਆਂ ਜਾਂ ਯੋਧਿਆਂ ਦੀ ਸਮੂਹਿਕ ਚਾਲ ਵਿਚ ਹੁੰਦਾ ਹੈ। ਭੰਗੜੇ ਦੀਆਂ ਬਹੁਤੀਆਂ ਮੁਦਰਾਵਾਂ ਵਿਚ ਲੱਤਾਂ ਬਾਹਾਂ ਦੀਆਂ ਹਰਕਤਾਂ ਪ੍ਰਧਾਨ ਹਨ। ਇਨ੍ਹਾਂ ਮੁਦਰਾਵਾਂ ਦੀ ਜਿਸਮਾਨੀ ਨਿਸ਼ਾਨੀ ਆਮ ਰੋਜ਼ਾਨਾ ਦੇ ਕੰਮਾਂ-ਕਾਰਾਂ ਨਾਲ ਸਹਿਜੇ ਹੀ ਸਮਾਨਤਾ ਲੱਭੀ ਜਾ ਸਕਦੀ ਹੈ। ਤੇਜ ਛੋਹਲੀਆਂ ਮੁਦਰਾਵਾਂ ਦੀ ਹਮਲੇ ਖ਼ਾਸ ਕਰਕੇ ਡਾਂਗ ਦੀ ਲੜਾਈ ਵਾਲੀਆਂ ਮੁਦਰਾਵਾਂ ਨਾਲ ਸਮਾਨਤਾ ਵੀ ਮਿਲ ਜਾਂਦੀ ਹੈ। ਭੰਗੜੇ ਦੀਆਂ ਵਿਭਿੰਨ ਮੁਦਰਾਵਾਂ ਦਾ ਆਪਸੀ ਨਿਖੇੜ, ਉਨ੍ਹਾਂ ਦਾ ਨਾਮਕਰਣ ਕਰਨਾ ਵੀ ਜ਼ਰੂਰੀ ਹੈ।
ਕਈ ਵਿਦਵਾਨ ਭੰਗੜੇ ਨੂੰ ਧਾਰਮਿਕ ਸਦਭਾਵਨਾ ਅਤੇ ਜੁਝਾਰੂ ਵਿਰਸੇ ਨਾਲ ਜੋੜਨਾ ਚਾਹੁੰਦੇ ਹਨ ਜਦੋਂ ਕਿ ਜਿਵੇਂ ਅਸੀਂ ਪਿੱਛੇ ਦੇਖ ਆਏ ਹਾਂ ਕਿ ਭੰਗੜਾ ਤਾਂ ਆਪਣੇ ਰੂਪ, ਸੁਭਾਅ ਅਤੇ ਅੰਦਰੂਨੀ ਵਿਚਾਰਧਾਰਕ ਤੱਤਾਂ ਕਾਰਨ ਪਹਿਲਾਂ ਹੀ ਇਸੇ ਭਾਵਨਾ ਦਾ ਪ੍ਰਚਾਰਕ ਹੈ। ਮੇਰੀ ਸਮਝ ਅਨੁਸਾਰ ਸਮੱਸਿਆ ਇਹ ਹੈ ਕਿ ਪਿਛਲੇ ਕੁਝ ਸਾਲਾਂ ਖ਼ਾਸ ਕਰਕੇ ਜਦੋਂ ਤੋਂ ਮਨੋਰੰਜਨ ਲੋਕ-ਧਾਰਾਈ ਦਾਇਰੇ ਵਿਚੋਂ ਨਿਕਲ ਕੇ ਵਪਾਰ ਦਾ ਹਿੱਸਾ ਬਣਿਆ ਹੈ, ਲੋਕਗੀਤ, ਲੋਕ ਸੰਗੀਤ ਅਤੇ ਲੋਕ ਨਾਚਾਂ ਨੂੰ ਉਸ ਦੇ ਮੂਲ ਸਰੋਤਾਂ ਤੋਂ ਤੋੜ ਕੇ ਵਪਾਰਿਕ ਹਿਤਾਂ ਲਈ ਤਰੋੜਿਆ-ਮਰੋੜਿਆ ਵਿਗਾੜਿਆ ਜਾ ਰਿਹਾ ਹੈ। ਲੋਕ ਨਾਚਾਂ ਵਿਚ ਸਹਿਜ ਪਰਿਵਰਤਨ ਦੀ ਥਾਂ ਤੇ ਵੱਡੀਆਂ ਤਬਦੀਲੀਆਂ ਵਾਪਰ ਰਹੀਆਂ ਹਨ ਜਿਨ੍ਹਾਂ ਨੂੰ ਲੋਕਾਂ ਦੇ ਬਦਲ ਰਹੇ ਪੈਦਾਵਾਰ ਸਾਧਨ ਜਾਂ ਰੁਚੀਆਂ ਦੀ ਥਾਵੇਂ ਵਪਾਰਿਕ ਹਿਤ ਨਿਰਧਾਰਤ ਕਰ ਰਹੇ ਹਨ। ਭੰਗੜਾ ਜੇ ਕਿਸਾਨੀ ਦੀ ਖੁਸ਼ੀ (ਉਹ ਭਾਵੇਂ ਫਸਲ ਘਰ ਆਉਣ ਜਾਂ ਵੈਰੀ ਉਪਰ ਜਿੱਤ ਪ੍ਰਾਪਤ ਕਰਨ ਦੀ ਹੋਵੇ) ਨੂੰ ਚਿਹਨਤ ਕਰਦਾ ਸੀ, ਹੁਣ ਉਹ ਅਸ਼ਲੀਲ ਨਾਚ ਬਣਾਇਆ ਜਾ ਰਿਹਾ ਹੈ। ਸਾਰਿਆਂ ਹੀ ਨਾਚਾਂ ਵਿਚ ਕਾਮੁਕਤਾ ਦਾ ਉਦਾਤ ਰੂਪ ਤਾਂ ਸ਼ਾਮਲ ਰਹਿੰਦਾ ਹੈ ਪਰ ਇਸ ਵਿਚ ਕਾਮੁਕ ਅਸ਼ਲੀਲਤਾ ਕਦੇ ਵੀ ਸ਼ਾਮਲ ਨਹੀਂ ਰਹੀ। ਹੁਣ ਭੰਗੜੇ ਨਾਲ ਪਾਈਆਂ ਬੋਲੀਆਂ, ਗੀਤਾਂ ਦੇ ਬੋਲਾਂ ਵਿਚ ਹੀ ਅਸ਼ਲੀਲਤਾ ਨਹੀਂ ਆਈ ਸਗੋਂ ਸੰਗੀਤਕ ਤਾਲਾਂ ਵਿਚ ਵੀ ਬਦਲਾਓ ਆਉਣਾ ਸ਼ੁਰੂ ਹੋਇਆ ਹੈ। ਭੰਗੜੇ ਵਿਚ ਲੱਤਾਂ, ਬਾਹਾਂ ਅਤੇ ਲੱਕ ਦੀਆਂ ਮੁਦਰਾਵਾਂ ਵਧੇਰੇ ਹੁੰਦੀਆਂ ਸਨ ਭਾਵੇਂ ਇਸ ਵਿਚ ਚਿਹਰੇ ਦੇ ਹਾਵ ਭਾਵ, ਅਭਿਨੈ ਵੀ ਸ਼ਾਮਲ ਹੁੰਦਾ ਸੀ ਪਰੰਤੂ ਹੁਣ ਵੀਡਿਓ ਫਿਲਮਾਂ ਦੇ ਪ੍ਰਭਾਵ ਅਧੀਨ ਚਿਹਰੇ ਦੇ ਹਾਵਭਾਵ ਅਭਿਨੈ ਖ਼ਾਸ ਕਰਕੇ ਅੱਖਾਂ ਦੇ ਅਸ਼ਲੀਲ ਇਸ਼ਾਰੇ ਵੱਧ ਰਹੇ ਹਨ। ਭੰਗੜੇ ਦੇ ਵਿਚ ਪਰੰਪਰਿਕ ਪੰਜਾਬੀ ਪੁਸ਼ਾਕ ਟੁਰਲੇ ਵਾਲੀ ਪੱਗ, ਝੱਗਾ, ਚਾਦਰਾ ਛੱਡ ਕੇ ਕੇਵਲ ਪੈਂਟਾਂ ਸ਼ਰਟਾਂ ਹੀ ਨਹੀਂ ਆ ਗਈਆਂ ਸਗੋਂ ਕਈ ਸੰਗੀਤ ਵੀਡੀਓ ਵਿਚ ਤਾਂ ਬਿਕਨੀ ਵਾਲੀਆਂ ਕੁੜੀਆਂ ਤੋਂ ਵੀ ਭੰਗੜਾ ਪਵਾਇਆ ਗਿਆ ਹੈ। ਅਸਲ ਵਿਚ ਅਜਿਹੀਆਂ ਤਬਦੀਲੀਆਂ ਹੀ ਮਜ਼ਬੂਰ ਕਰਦੀਆਂ ਹਨ ਕਿ ਭੰਗੜੇ ਦੇ ਮੂਲ ਰੂਪ ਬਾਰੇ ਸੋਚਿਆ ਵਿਚਾਰਿਆ ਜਾਵੇ ਅਤੇ ਉਸ ਨੂੰ ਪੁਨਰ ਸਥਾਪਤ ਕੀਤਾ ਜਾਵੇ ਤਾਂ ਹੀ ਇਹ ਆਪਣੇ ਅਸਲੇ ਭਾਵ ਧਾਰਮਿਕ ਸ਼ਹਿਨਸ਼ੀਲਤਾ ਅਤੇ ਜੁਝਾਰੂ ਰੂਪ ਨਾਲ ਜੁੜਿਆ ਰਹਿ ਸਕੇਗਾ।